ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ। ਕੋਰੋਨਾ ਦੀ ਦੂਜੀ ਵੇਵ ਨੇ ਪੰਜਾਬ ਦੇ ਵਿੱਚ ਵੀ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਹਾਲਾਂਕਿ ਕੇ ਹੁਣ ਕੁੱਝ ਦਿਨਾਂ ਤੋਂ ਕੋਰੋਨਾ ਦੀ ਰਫਤਾਰ ਵਿੱਚ ਨਿਰੰਤਰ ਕਮੀ ਆ ਰਹੀ ਹੈ। ਇਸ ਦੇ ਨਾਲ ਹੀ ਵੱਧ ਰਹੀ ਕਰੋਨਾ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਵਿੱਚ 18 ਸਾਲ ਤੋਂ ਉਪਰ ਵਾਲੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਪਰ ਹਿਦਾਇਤਾਂ ਮੁਤਾਬਕ ਦੂਸਰੀ ਡੋਜ ਲੱਗਣ ਦਾ ਸਮਾਂ ਵਧਾਉਣ ਕਰਕੇ ਲੋਕਾ ਦੇ ਨਾਲ ਨਾਲ ਵਿਦੇਸ਼ ਜਾਣ ਵਾਲੇ ਨੌਜਵਾਨ ਪ੍ਰੇਸ਼ਾਨ ਹੋ ਰਹੇ ਹਨਂ।
ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਅੰਦਰ ਪਹਿਲਾ ਵੈਕਸੀਨ ਦੀ ਦੂਜੀ ਡੋਜ ਇੱਕ ਮਹੀਨੇ ਤੋਂ ਬਾਅਦ ਲਗਾਈ ਜਾਂਦੀ ਸੀ ਪਰ ਹੁਣ ਸਮਾਂ ਵਧਾ ਦਿੱਤਾ ਗਿਆ ਹੈ ਅਤੇ ਦੂਜੀ ਡੋਜ ਹੀ ਨਹੀਂ ਆ ਰਹੀ ਹੈ ਜਿਸ ਕਰਕੇ ਵਿਦੇਸ਼ ਵਿੱਚ ਪੰਜਾਬ ਦੇ ਜ਼ਿਆਦਾ ਨੌਜਵਾਨ ਪੜਾਈ ਜਾ ਕੰਮ ਕਰਨ ਲਈ ਜਾਂਦੇ ਹਨ, ਪਰ ਜਿਨ੍ਹਾਂ ਦਾ ਵੀਜਾ ਲੱਗਾ ਹੋਇਆ ਹੈ, ਉਹ ਨੌਜਵਾਨ ਦੂਜੀ ਡੋਜ ਲੱਗਣ ਵਿੱਚ ਹੋ ਰਹੀ ਦੇਰੀ ਦੇ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਦੂਸਰੀਆਂ ਸਟੇਟਾਂ ਵਿੱਚ ਦੂਜੀ ਡੋਜ ਲੱਗਣ ਦਾ ਸਮਾਂ 4 ਤੋਂ 6 ਹਫਤੇ ਹੈ ।
ਇਹ ਵੀ ਪੜ੍ਹੋ : ਭਾਰਤੀ ਕਪਤਾਨ ਨੇ ਕੀਤਾ ਕਮਾਲ, ਮੇਸੀ ਨੂੰ ਪਛਾੜਦੇ ਹੋਏ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਦੂਜੇ ਖਿਡਾਰੀ ਬਣੇ ਸੁਨੀਲ ਛੇਤਰੀ
ਨੌਜਵਾਨਾਂ ਮੰਗ ਕੀਤੀ ਹੈ ਕੇ ਪੰਜਾਬ ਵਿੱਚ ਜਲਦ ਦੂਜੀ ਡੋਜ ਦੀ ਵੈਕਸੀਨ ਭੇਜੀ ਜਾਵੇ ਅਤੇ ਦੂਜੀ ਡੋਜ ਦਾ ਸਮਾਂ ਘਟਾਇਆ ਜਾਵੇ ਤੋਂ ਜੋ ਨੌਜਵਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਦੂਜੇ ਪਾਸੇ ਮਲੋਟ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਰਸ਼ਮੀ ਚਾਵਲਾ ਨੇ ਦੱਸਿਆ ਨੇ ਦੂਜੀ ਡੋਜ ਦੀ ਕੋਈ ਕਮੀ ਨਹੀਂ ਹੈ ਪਰ ਹਦਾਇਤ ਮੁਤਾਬਿਕ ਦੂਸਰੀ ਡੋਜ 12 ਹਫ਼ਤਿਆਂ ਵਿੱਚ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕੇਸ ਦਿਨੋ ਦਿਨ ਘੱਟ ਰਹੇ ਹਨ ਅਤੇ ਵਿਭਾਗ ਵੱਲੋਂ ਕੈਪ ਲਗਾ ਕੇ ਲਗਾਤਾਰ ਟੈਸਟਿੰਗ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ : ਵਿਆਹ ਦੀ ਉਮਰ ਲੰਘੀ ਜਾਂਦੀ ਦੇਖ ਜਵਾਨ ਕੁੜੀ ਨੇ ਲੋਕਾਂ ਦੀ ਕਚਹਿਰੀ ਚ ਘੜੀਸੇ ਮਾਪੇ, ਕਹਿੰਦੀ “ਮੈਨੂੰ ATM ਸਮਝ ਰੱਖਿਆ”