ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦਿੱਲੀ ਕ੍ਰਾਈਮ ਬ੍ਰਾਂਚ ਨੂੰ ਇੱਕ ਹੋਰ ਸਫ਼ਲਤਾ ਮਿਲੀ ਹੈ। ਦਰਅਸਲ, ਦਿੱਲੀ ਦੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਫ਼ਤਿਹਾਬਾਦ ਤੋਂ ਪਵਨ ਅਤੇ ਪ੍ਰਦੀਪ ਨਾਮਕ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦੋਵਾਂ ਦੇ ਫ਼ਤਿਹਾਬਾਦ ਸ਼ਹਿਰ ਵਿੱਚ ਹੋਟਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ । ਇਨ੍ਹਾਂ ਦੋਵਾਂ ਵਿਚੋਂ ਇੱਕ ਆਰੋਪੀ ਪਵਨ ਦੇ ਕੋਲ ਮੁਸਵੇਲਾ ਦੇ ਕਾਤਲਾਂ ਦੀ ਰੁਕਣ ਦੀ ਜਾਣਕਾਰੀ ਮਿਲੀ ਹੈ, ਫਿਲਹਾਲ ਪੁਲਿਸ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਦੇ ਅਨੁਸਾਰ ਦੂਜੇ ਆਰੋਪੀ ਪ੍ਰਦੀਪ ‘ਤੇ ਆਧਾ ਦਰਜਨ ਤੋਂ ਜ਼ਿਆਦਾ ਕੇਸ ਦਰਜ ਹਨ। ਇਸ ਤੋਂ ਇਲਾਵਾ ਪਵਨ ‘ਤੇ ਵੀ ਫਿਰੌਤੀ ਮੰਗਣ ਅਤੇ ਹੋਰ ਲੜਾਈ ਝਗੜੇ ਅਧੀਨ ਕਈ ਦਰਜ ਹਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸ਼ੂਟਰਾਂ ਦੇ ਮਾਡਿਊਲ ਹੈੱਡ ਸਮੇਤ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਸੀ । ਪੁਲਿਸ ਨੇ ਇਸ ਦੌਰਾਨ ਸ਼ੂਟਰਾਂ ਕੋਲੋਂ ਵੱਡੀ ਗਿਣਤੀ ਵਿੱਚ ਹਥਿਆਰ ਅਤੇ ਵਿਸਫ਼ੋਟਕ ਬਰਾਮਦ ਕੀਤੇ ਸਨ । ਜਿਨ੍ਹਾਂ ਵਿੱਚ 8 ਗ੍ਰਨੇਡ, ਗ੍ਰਨੇਡ ਲਾਂਚਰ, 3 ਪਿਸਤੌਲ, ਕਾਰਤੂਸ ਅਤੇ ਵਿਸਫ਼ੋਟਕ ਆਦਿ ਬਰਾਮਦ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: