delhi police makes another arrest red fort violence case: ਲਾਲ ਕਿਲਾ ਹਿੰਸਾ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 50 ਹਜ਼ਾਰ ਦੇ ਇਨਾਮੀ ਬੂਟਾ ਸਿੰਘ ਨੂੰ ਪੰਜਾਬ ਤੋਂ ਗ੍ਰਿਫਤਾਰ ਕਰ ਲਿਆ ਹੈ।ਘਟਨਾ ਦੇ ਕਰੀਬ 5 ਮਹੀਨਿਆਂ ਬਾਅਦ ਦਿੱਲੀ ਪੁਲਿਸ ਬੂਟਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਅਧਿਕਾਰੀਆਂ ਮੁਤਾਬਕ ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਸਪੇਸਿਫਿਕ ਇੰਫਾਰਮੇਸ਼ਨ ਮਿਲਣ ਤੋਂ ਬਾਅਦ ਪੰਜਾਬ ਦੇ ਤਰਨਤਾਰਨ ਬੂਟਾ ਸਿੰਘ ਨੂੰ ਗ੍ਰਿਫਤਾਰ ਕਰਨ ਪਹੁੰਚੀ ਉਦੋਂ ਬੂਟਾ ਸਿੰਘ ਦੇ ਰਿਸ਼ਤੇਦਾਰ ਅਤੇ ਗੁਆਂਢੀਆਂ ਨੇ ਪੁਲਿਸ ਦਾ ਵਿਰੋਧ ਕੀਤਾ।
ਇੱਥੋਂ ਤੱਕ ਕਿ ਪਿੰਡ ਤੋਂ ਨਿਕਲਣੀਆਂ ਵਾਲੀਆਂ ਸੜਕਾਂ ‘ਤੇ ਲੋਕਾਂ ਨੇ ਟੈ੍ਰਕਟਰ ਖੜੇ ਕਰ ਦਿੱਤੇ ਸਨ।ਆਖਿਰਕਾਰ ਪੰਜਾਬ ਪੁਲਿਸ ਦੀ ਮੱਦਦ ਨਾਲ ਪੁਲਿਸ ਬੂਟਾ ਸਿੰਘ ਨੂੰ ਗ੍ਰਿਫਤਾਰ ਕਰਨ ‘ਚ ਕਾਮਯਾਬ ਹੋ ਗਈ।ਜਿਸ ਤੋਂ ਬਾਅਦ ਇਸ ਨੂੰ ਦਿੱਲੀ ਲਿਆਂਦਾ ਗਿਆ।ਇਹ ਘਟਨਾ ਤੋਂ ਬਾਅਦ ਜਾਂਚ ਦੌਰਾਨ ਕਈ ਵੀਡੀਓ ‘ਚ ਬੂਟਾ ਸਿੰਘ ਲਾਲ ਕਿਲੇ ਦੇ ਅੰਦਰ ਨਜ਼ਰ ਆ ਰਿਹਾ ਸੀ।ਇੱਕ ਵੀਡੀਓ ‘ਚ ਬੂਟਾ ਸਿੰਘ ਨੇ ਆਪਣੇ ਸਾਥੀਆਂ ਨਾਲ ਲਾਲ ਕਿਲੇ ‘ਚ ਝੰਡਾ ਲਹਿਰਾਉਣ ਦਾ ਦਾਅਵਾ ਵੀ ਕੀਤਾ ਸੀ।
ਜਿਸ ਤੋਂ ਬਾਅਦ ਹੀ ਪੁਲਿਸ ਬੂਟਾ ਸਿੰਘ ਦੀ ਤਲਾਸ਼ ਕਰ ਰਹੀ ਸੀ।ਦਿੱਲੀ ਪੁਲਿਸ ਅਧਿਕਾਰੀਆਂ ਮੁਤਾਬਕ ਪੁੱਛਗਿੱਛ ਦੌਰਾਨ ਬੂਟਾ ਸਿੰਘ ਨੇ ਦੱਸਿਆ ਫੇਸਬੁੱਕ ਅਤੇ ਦੂਜੇ ਸੋਸ਼ਲ ਮੀਡੀਆ ‘ਤੇ ੳਹਿ ਅਕਸਰ ਕਿਸਾਨ ਨੇਤਾਵਾਂ ਦੇ ਭਾਸ਼ਣ ਦੇਖਿਆ ਕਰਦਾ ਸੀ।ਜਿਸ ਤੋਂ ਉਹ ਕਾਫੀ ਪ੍ਰਭਾਵਿਤ ਹੋ ਗਿਆ ਸੀ।ਇੰਨਾ ਹੀ ਨਹੀਂ ਬੂਟਾ ਸਿੰਘ ਅਕਸਰ ਸਿੰਘੂ ਬਾਰਡਰ ‘ਤੇ ਆ ਕੇ ਕਿਸਾਨ ਅੰਦੋਲਨ ‘ਚ ਸ਼ਾਮਲ ਹੁੰਦਾ ਸੀ।
ਦਿੱਲੀ ਪੁਲਿਸ ਨੇ ਦੋਸ਼ ਲਾਇਆ ਕਿ 26 ਜਨਵਰੀ ਨੂੰ ਬੂਟਾ ਸਿੰਘ ਆਯੋਜਿਤ ਤਰੀਕੇ ਨਾਲ ਆਪਣੇ 4 ਤੋਂ 5 ਸਾਥੀਆਂ ਨਾਲ ਪਹੁੰਚਿਆ ਅਤੇ ਫਿਰ ਇਸ ਨੇ ਲਾਲ ਕਿਲੇ ‘ਚ ਧਾਰਮਿਕ ਝੰਡਾ ਲਹਿਰਾਇਆ।ਬੂਟਾ ਸਿੰਘ ਦੇ ਭੜਕਾਉਣ ਤੋਂ ਬਾਅਦ ਹੀ ਲਾਲ ਕਿਲੇ ‘ਚ ਭੀੜ ਹੋਰ ਵੀ ਜਿਆਦਾ ਹੋ ਗਈ।