7 teams formed to monitor : ਜਲੰਧਰ : ਕੋਰੋਨਾ ਮਹਾਮਾਰੀ ਦੀਆਂ ਜਾਂਚ ਕਰਨ ਵਾਲੀਆਂ ਪ੍ਰਾਈਵੇਟ ਲੈਬ ’ਤੇ ਨਜ਼ਰ ਰਖਣ ਲਈ ਡੀਸੀ ਘਨਸ਼ਿਆਮ ਥੋਰੀ ਵੱਲੋਂ ਸਿਵਲ ਅਧਿਕਾਰੀਆਂ ਅਤੇ ਡਾਕਟਰਾਂ ਦੀਆਂ ਸੱਤ ਟੀਮਾਂ ਦਾ ਗਠਨ ਕੀਤਾ ਗਿਆ ਹੈ। ਟੀਮ ਵੱਲੋਂ ਰੋਜ਼ਾਨਾ ਪ੍ਰਾਈਵੇਟ ਲੈਬ ਵਿਚ ਹੋਣ ਵਾਲੇ ਟੈਸਟਾਂ ’ਤੇ ਰਿਪੋਰਟ ਪੇਸ਼ ਕੀਤੀ ਜਾਵੇਗੀ। ਡੀਸੀ ਥੋਰੀ ਨੇ ਸਬ-ਡਵੀਜ਼ਨ ਮੈਜਿਸਟ੍ਰੇਟ (ਐਸਡੀਐਮ) ਨੂੰ ਵੀ ਸਿਵਲ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ, ਜੋ ਕੋਵਿਡ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਟ੍ਰੇਸਿੰਗ ਕਰਕੇ ਉਨ੍ਹਾਂ ਨੂੰ ਕੁਆਰੰਟਾਈਨ ਕਰਨ ’ਤੇ ਧਿਆਨ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੂੰ ਵੱਖ-ਵੱਖ ਇਲਾਕਿਆਂ ਵਿਚ ਸਥਿਤ ਲੈਬਾਰਟਰੀਆਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ।
ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਆਰਟੀਪੀਸੀਆਰ ਕੋਵਿਡ ਟੈਸਟ ਲਈ 2400 ਅਤੇ ਨਿੱਜੀ ਲੈਬ ਵਿਚ ਰੈਪਿਡ ਐਂਟੀਜਨ ਕੋਵਿਡ ਟੈਸਟ ਲਈ 1000 ਰੁਪਏ ਪੀਸ ਤੈਅ ਕੀਤੀ ਗਈ ਹੈ। ਲੈਬ ਵਿਚ ਤੈਅ ਹਿਦਾਇਤਾਂ ਦੀ ਉਲੰਘਣਾ ਦੇ ਮਾਮਲੇ ’ਚ 0181-2224417 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। 19 ਮਾਰਚ ਤੋਂ ਲੈ ਕੇ 7 ਜੁਲਾਈ ਤੱਕ ਕੋਰੋਨਾ ਦੇ ਇਕ ਹਜ਼ਾਰ ਮਾਮਲਿਆਂ ਦੀ ਪੁਸ਼ਟੀ ਹੋਈ ਸੀ, ਜਦਕਿ ਲੌਕਡਾਊਨ ਖੁੱਲ੍ਹਣ ਤੋਂ ਬਾਅਦ 8 ਜੁਲਾਈ ਤੋਂ 24 ਜੁਲਾਈ ਦੌਰਾਨ ਇਕ ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ 25 ਜੁਲਾਈ ਤੋਂ 9 ਅਗਸ ਤੱਕ ਸਿਰਫ 16 ਦਿਨਾਂ ਵਿਚ ਹਜ਼ਾਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਜਦਕਿ ਇਸ ਤੋਂ ਬਾਅਦ ਕੋਰੋਨਾ ਨੇ ਜ਼ਿਲ੍ਹੇ ਵਿਚ ਹੋਰ ਵੀ ਤੇਜ਼ੀ ਰਫਤਾਰ ਫੜ ਲਈ ਅਤੇ 10 ਤੋਂ 16 ਅਗਸਤ ਦੌਰਾਨ ਲੈਵਲ-2 ਦੇ ਮਰੀਜ਼ਾਂ ਦੀ ਗਿਣਤੀ ਦਾ ਵਾਧਾ ਹੋਇਆ। ਪਿਛਲੇ ਪੰਜ-ਛੇ ਦਿਨਾਂ ਤੋਂ ਸਿਵਲ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਦੇ ਮਾਮਲਿਆਂ ’ਚ ਕਾਫੀ ਤੇਜ਼ੀ ਆਈ ਹੈ।