ਜਲੰਧਰ ਦੇ ਕੋਰਟ ਕੰਪਲੈਕਸ ਨੇੜੇ ਕੁੱਝ ਵਕੀਲਾਂ ਦਰਮਿਆਨ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਪਾਸੇ ਦੇ ਵਕੀਲ ਭਰਾਵਾਂ ਦੀ ਮਦਦ ਲਈ ਪਹੁੰਚੀ ਲੇਡੀ ਕਾਂਸਟੇਬਲ ਦੇ ਕੱਪੜੇ ਵੀ ਪਾੜੇ ਗਏ ਹਨ।
ਇਸ ਤੋਂ ਬਾਅਦ ਹਸਪਤਾਲ ਪਹੁੰਚਣ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਫਿਰ ਤਕਰਾਰ ਹੋ ਗਈ। ਦੋਵੇਂ ਧਿਰਾਂ ਇੱਕ ਦੂਜੇ ਉੱਤੇ ਹਮਲੇ ਦਾ ਦੋਸ਼ ਲਗਾ ਰਹੀਆਂ ਹਨ। ਫਿਲਹਾਲ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਹੀ ਅਤੇ ਗ਼ਲਤ ਬਾਰੇ ਕੁੱਝ ਕਿਹਾ ਜਾ ਸਕਦਾ ਹੈ। ਇੱਕ ਪੱਖ ਨੇ ਕਿਹਾ ਕਿ ਦੂਜੇ ਪੱਖ ਦੇ ਵਕੀਲ ਨੇ ਉਨ੍ਹਾਂ ਦੇ ਘਰ ਬੰਬ ਪਲਾਂਟ ਕੀਤਾ ਸੀ। ਉਨ੍ਹਾਂ ਨੇ ਇਸ ਵਿਰੁੱਧ ਕੇਸ ਦਾਇਰ ਕੀਤਾ। ਜਦੋਂ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਹੋਣੀ ਸੀ ਤਾਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਸ ਦੇ ਹੱਕ ‘ਚ ਆਈ ਮਹਿਲਾ ਕਾਂਸਟੇਬਲ ‘ਤੇ ਵੀ ਹਮਲਾ ਕੀਤਾ ਗਿਆ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ ਗਏ। ਵਕੀਲ ਨੇ ਸ੍ਰੀਨਗਰ ਤੋਂ ਆਪਣੇ ਕੁੱਝ ਸਾਥੀਆਂ ਨੂੰ ਵੀ ਬੁਲਾਇਆ ਸੀ, ਜਿਨ੍ਹਾਂ ਨੇ ਉਸ ‘ਤੇ ਹਮਲਾ ਕੀਤਾ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ‘ਤੇ ਕੇਸ ਵਾਪਿਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੀ ਭਾਜਪਾ ਅਤੇ ਸ਼ਿਵਸੈਨਾ ਫਿਰ ਹੋਣਗੇ ਇਕੱਠੇ, ਮੁੱਖ ਮੰਤਰੀ ਅਹੁਦੇ ‘ਤੇ ਕੀ ਹੋਵੇਗਾ ਸਮਝੌਤਾ?
ਇਸ ਦੇ ਨਾਲ ਹੀ ਦੂਜੇ ਪੱਖ ਵੱਲੋ ਹਸਪਤਾਲ ਪਹੁੰਚੇ ਐਡਵੋਕੇਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਭਰਾਵਾਂ ਨੇ ਕੁੱਟਮਾਰ ਕੀਤੀ ਹੈ। ਇਹ ਭਰਾ ਜੋ ਵੀ ਉਨ੍ਹਾਂ ਦੇ ਵਿਰੁੱਧ ਲੜਦਾ ਹੈ, ਉਸਦੇ ਨਾਲ ਉਹ ਕੁੱਟਮਾਰ ਕਰਦੇ ਹਨ। ਫਿਲਹਾਲ ਪੁਲਿਸ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾਂ ਸਕਦਾ ਹੈ।
ਇਹ ਵੀ ਦੇਖੋ : ਕਿਸਾਨ ਨੇ 10 ਲੱਖ ਲਾ ਕੇ ਪਾ ਲਈ ਗੰਨੇ ਦੇ ਰੋਹ ਦੀ ਗੱਡੀ, ਕਲੇਜੇ ਠੰਡ ਪਾ ਰਿਹਾ ਰੋਹ ਵੀ, ਤੇ ਗੰਨੇ ਦੀ ਠੰਡੀ ਖੀਰ ਵੀ