For the first time in 10 years: ਸੂਬੇ ਵਿੱਚ ਐਤਵਾਰ ਸਵੇਰ ਤੋਂ ਹੀ ਮੌਸਮ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ ਹੈ । ਪਿਛਲੇ 10 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਜਨਵਰੀ ਦੀ ਠੰਡ ਨਵੰਬਰ ਵਿੱਚ ਹੀ ਸ਼ੁਰੂ ਹੋ ਗਈ ਹੈ। ਐਤਵਾਰ ਨੂੰ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਜਲੰਧਰ ਰਿਹਾ । ਇੱਥੇ ਘੱਟੋ-ਘੱਟ ਤਾਪਮਾਨ 3.6 ਡਿਗਰੀ ਰਿਹਾ । ਪਹਾੜਾਂ ਵਿੱਚ ਬਰਫਬਾਰੀ ਕਾਰਨ ਰਾਤ ਅਤੇ ਦਿਨ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਹੇਠਾਂ ਚਲਾ ਗਿਆ । ਸੂਬੇ ਵਿੱਚ ਨਵੰਬਰ ਵਿੱਚ ਔਸਤਨ ਘੱਟੋ-ਘੱਟ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ, ਜੋ ਕਿ ਹੁਣ ਤੱਕ ਦੇ 10 ਸਾਲਾਂ ਵਿੱਚ ਸਭ ਤੋਂ ਘੱਟ ਹੈ।
ਜਨਵਰੀ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 6 ਡਿਗਰੀ ਘੱਟ ਹੈ, ਪਰ ਇਸ ਵਾਰ ਨਵੰਬਰ ਵਿੱਚ ਹੀ ਅਜਿਹਾ ਦੇਖਣ ਨੂੰ ਮਿਲਿਆ ਹੈ। ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਤੱਕ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 4 ਡਿਗਰੀ ਵੱਧ ਹੈ । ਇਸ ਕਾਰਨ ਕੜਾਕੇ ਦੀ ਠੰਡ ਸਵਾ ਮਹੀਨਾ ਦਾ ਮੌਸਮ ਪਹਿਲਾਂ ਹੀ ਮਹਿਸੂਸ ਹੋਣ ਲੱਗੀ ਹੈ। ਇਸ ਦੇ ਨਾਲ ਹੀ ਸੂਬੇ ਦੀਆਂ ਰਾਤਾਂ ਚੰਡੀਗੜ੍ਹ ਨਾਲੋਂ ਕਾਫ਼ੀ ਠੰਡੀ ਹੋ ਗਈ ਹੈ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ, ਜਦੋਂਕਿ ਸੂਬੇ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਰਿਹਾ । ਇਸ ਸਬੰਧੀ ਪੀਏਯੂ ਦੇ ਮੌਸਮ ਵਿਗਿਆਨੀ ਡਾ ਕੇਕੇ ਗਿੱਲ ਅਨੁਸਾਰ ਪਿਛਲੇ 10 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਅਜਿਹਾ ਮੌਸਮ ਦੇਖਿਆ ਗਿਆ । ਇਸ ਦੇ ਨਾਲ ਹੀ ਰਾਜ ਵਿੱਚ 25 ਨਵੰਬਰ ਤੱਕ ਕੁਝ ਹੱਦ ਤਕ ਬੱਦਲ ਛਾਏ ਰਹਿਣਗੇ, ਜਦੋਂਕਿ ਇੱਕ ਜਾਂ ਦੋ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 22-23 ਡਿਗਰੀ ਦਰਜ ਕੀਤਾ ਗਿਆ ।
ਮੌਸਮ ਵਿਗਿਆਨੀ ਅਨੁਸਾਰ 5 ਦਿਨ ਪਹਿਲਾਂ ਪੱਛਮੀ ਗੜਬੜ ਕਾਰਨ ਬਾਰਿਸ਼ ਹੋਈ ਸੀ । ਇੱਕ ਹੋਰ ਪ੍ਰਣਾਲੀ ਸਿਸਟਮ ਬਣਿਆ, ਜਿਸਨੂੰ ਅਰਬ ਸਾਗਰ, ਠੰਡੀ ਹਵਾ ਤੋਂ ਨਮੀ ਮਿਲ ਰਹੀ ਹੈ। ਇਸ ਕਾਰਨ ਸ਼ਾਮ ਨੂੰ ਬੱਦਲ ਛਾ ਗਏ, ਪਹਾੜਾਂ ‘ਤੇ ਹੋਈ ਬਰਫਬਾਰੀ ਕਾਰਨ ਠੰ ਸ਼ੀਤ ਲਹਿਰ ਕਾਰਨ ਪਾਰਾ ਘੱਟ ਗਿਆ ਹੈ ।
ਦੱਸ ਦੇਈਏ ਕਿ ਬੀਤੇ ਦਿਨ ਜਲੰਧਰ ਵਿੱਚ 3.6 ਡਿਗਰੀ, ਲੁਧਿਆਣਾ ਵਿੱਚ 4.8 ਡਿਗਰੀ, ਅੰਮ੍ਰਿਤਸਰ ਵਿੱਚ 5.4 ਡਿਗਰੀ, ਬਠਿੰਡਾ 5.4 ਡਿਗਰੀ ਤੇ ਪਟਿਆਲਾ ਵਿੱਚ 7.8 ਡਿਗਰੀ ਦਰਜ ਕੀਤਾ ਗਿਆ।
ਇਹ ਵੀ ਦੇਖੋ: ਵੱਡੇ-2 ਖਿਡਾਰੀਆਂ ਦੀ ਅਨੋਖੀ ਪਹਿਲ, ਵਾਤਾਵਰਣ ਲਈ ਵੇਖੋ ਚਲਾਉਣ ਨਿਕਲੇ 200 ਕਿਲੋਮੀਟਰ ਸਾਈਕਲ…