ਸੋਮਵਾਰ ਨੂੰ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਭੋਗਪੁਰ ਨਜ਼ਦੀਕ ਦੋ ਕਾਰਾਂ ਦੀ ਭਿਆਨਕ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਹੈ।

ਹਾਦਸੇ ‘ਚ ਪੰਜਾਬ ਪੁਲਿਸ ਦੇ ਸਿਪਾਹੀ ਜਸਵਿੰਦਰ ਸਿੰਘ (27)ਪੁੱਤਰ ਅਮ੍ਰਿਤ ਲਾਲ ਵਾਸੀ ਉੜਮੁੜ ਟਾਂਡਾ ਅਤੇ ਉਸ ਦੀ ਪਤਨੀ ਜਸਬੀਰ ਕੌਰ (24)ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਿਪਾਹੀ ਜਸਵਿੰਦਰ ਸਿੰਘ ਆਪਣੀ ਪਤਨੀ ਨਾਲ ਦਵਾਈ ਲੈਣ ਜਲੰਧਰ ਜਾ ਰਿਹਾ ਸੀ ਕੀ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ‘ਭਾਰਤ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ’, ਕੈਪਟਨ ਨੇ ਮਿਸ ਯੂਨੀਵਰਸ ਬਣੀ ਹਰਨਾਜ਼ ਨੂੰ ਦਿੱਤੀ ਵਧਾਈ
ਪ੍ਰਾਪਤ ਜਾਣਕਾਰੀ ਅਨੁਸਾਰ ਭੋਗਪੁਰ ਡੱਲੀ ਕੋਲ ਪੋਲੋ ਕਾਰ ਨੰਬਰ ਪੀ ਬੀ 0 9 ਐਨ 3440 ਜਲੰਧਰ ਵੱਲੋਂ ਆ ਰਹੀ ਸੀ ਕਿ ਅਚਾਨਕ ਭੋਗਪੁਰ ਦੇ ਡੱਲੀ ਨਜ਼ਦੀਕ ਡਿਵਾਇਡਰ ਟੱਪ ਕੇ ਟਾਂਡਾ ਸਾਇਡ ਤੋਂ ਆ ਰਹੀ ਸਵਿਫਟ ਕਾਰ ਨੰਬਰ ਪੀ ਬੀ 07 ਏ ਜੇ 9969 ਨਾਲ ਜਾ ਟਕਰਾਈ ਜਿਸ ਕਾਰਨ ਸਵਿਫਟ ਕਾਰ ਵਿੱਚ ਸਵਾਰ ਪਤੀ-ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ।ਇਹ ਟੱਕਰ ਇੰਨੀ ਭਿਆਨਕ ਸੀ ਕਿ ਸਵਿਫ਼ਟ ਕਾਰ ਦੇ ਪਰਖੱਚੇ ਉੱਡ ਗਏ। ਜਦ ਕਿ ਪੋਲੋ ਕਾਰ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”
