ਪੰਜਾਬ ਦੇ ਜਲੰਧਰ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਝਾਰਖੰਡ ਤੋਂ ਟਰੇਨ ਰਾਹੀਂ ਆਈ ਨਸ਼ਿਆਂ ਦੀ ਵੱਡੀ ਖੇਪ ਫੜਨ ‘ਚ ਸਫਲਤਾ ਹਾਸਲ ਕੀਤੀ ਹੈ। ਐਂਟੀ ਨਾਰਕੋਟਿਕਸ ਸੈੱਲ ਨੇ ਟਰੇਨ ਤੋਂ ਹੇਠਾਂ ਉਤਰ ਕੇ ਅਫੀਮ ਸਪਲਾਈ ਕਰਨ ਜਾ ਰਹੇ ਵਿਅਕਤੀ ਨੂੰ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀ ਦੀ ਤਲਾਸ਼ੀ ਲੈਣ ‘ਤੇ ਪੁਲਸ ਨੇ ਉਸ ਦੇ ਕਬਜ਼ੇ ‘ਚੋਂ 8 ਕਿਲੋ ਅਫੀਮ ਬਰਾਮਦ ਕੀਤੀ।
ਫੜੇ ਗਏ ਵਿਅਕਤੀ ਦੀ ਪਛਾਣ ਰਾਮ ਚਰਨ ਵਾਸੀ ਗਾਡੇਰ (ਛੱਤਰਾ), ਝਾਰਖੰਡ ਵਜੋਂ ਹੋਈ ਹੈ ਅਤੇ ਇਸ ਵੇਲੇ ਉਸ ਦੀ ਉਮਰ 24 ਸਾਲ ਹੈ। ਇਹ ਨੌਜਵਾਨ ਖੁਦ ਅਫੀਮ ਦੀ ਖਰੀਦੋ-ਫਰੋਖਤ ਕਰਨ ਨਹੀਂ ਆਉਂਦਾ ਸੀ, ਸਗੋਂ ਕਰੀਅਰ ਦਾ ਕੰਮ ਕਰਦਾ ਹੈ। ਝਾਰਖੰਡ ‘ਚ ਬੈਠੇ ਇਕ ਸਮੱਗਲਰ ਤੋਂ ਸਪਲਾਈ ਲੈ ਕੇ ਜਲੰਧਰ ਪਹੁੰਚਿਆ ਸੀ ਪਰ ਅੱਗੇ ਪੁਲਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਦਬੋਚ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਨੂੰ ਇਕ ਮੁਖਬਰ ਰਾਹੀਂ ਝਾਰਖੰਡ ਤੋਂ ਨੌਜਵਾਨ ਦੇ ਆਉਣ ਦੀ ਸੂਚਨਾ ਮਿਲੀ ਸੀ। ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੂੰ ਮੁਖਬਰ ਨੇ ਦੱਸਿਆ ਸੀ ਕਿ ਟਰੇਨ ਵਿੱਚ ਝਾਰਖੰਡ ਤੋਂ ਅਫੀਮ ਦੀ ਸਪਲਾਈ ਆ ਰਹੀ ਹੈ।