Drugs and arms seized : ਬੀਐਸਐਫ ਤੇ ਸੀਆਈਏ ਸਟਾਫ ਵੱਲੋਂ ਸਾਂਝੇ ਆਪ੍ਰੇਸ਼ਨ ਦੁਆਰਾ ਬੀਤੇ ਦਿਨ ਪਾਕਿ ਸਮੱਗਲਰਾਂ ਵੱਲੋਂ ਸਰਹੱਦ ’ਤੇ ਭੇਜੀ ਗਈ ਹੈਰੋਇਨ ਅਤੇ ਗੋਲਾ-ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਗਈ, ਜਿਸ ਨੂੰ ਮਮਦੋਟ ਸਥਤਿ ਬੀਐਸਐਫ ਦੀ ਬੀਓਪੀ ਦੋਵੇਂ ਤੇਲੂ ਮਲ ਦੇ ਕੋਲ ਪੇਂਸਿੰਗ ਦੇ ਪਾਰ ਖੇਤ ਵਿਚ ਲੁਕਾ ਕੇ ਰਖਿਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਬਰਾਮਦ ਹੋਈ ਪੌਨੇ ਅੱਠ ਕਿਲੋ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, ਦਸ ਕਾਰਤੂਸ ਅਤੇ ਦੋ ਪਾਕਿ ਮੋਬਾਈਲ ਕੰਪਨੀ ਦੇ ਸਿਮ ਕਾਰਡ ਭਾਰਤੀ ਸਮੱਗਲਰਾਂ ਵੱਲੋਂ ਵ੍ਹਾਟਸਐਪ ਰਾਹੀਂ ਮੰਗਵਾਈ ਗਈ ਸੀ।
ਮਿਲੀ ਜਾਣਕਾਰੀ ਮੁਤਾਬਕ ਸੀਆਈਸਟਾਫ ਨੂੰ ਮਿਲੀ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ ਕਿ ਸਰਹੱਦ ’ਤੇ ਲੱਗੀ ਫੇਂਸਿੰਗ ਪਾਰ ਭਾਰਤੀ ਖੇਤ ਵਿਚ ਪਾਕਿ ਸਮੱਗਲਰਾਂ ਵੱਲੋਂ ਹੈਰੋਇਨ ਅਤੇ ਅਸਲਾ ਲੁਕਾ ਕੇ ਰਕਿਆ ਗਿਆ ਹੈ।, ਜਿਸ ’ਤੇ ਸੀਆਈ ਸਟਾਫ ਨੇ ਇਸ ਸਬੰਧੀ ਬੀਐਸਐਫ ਅਧਿਕਾਰੀਆਂ ਨਾਲ ਸੰਪਰਕ ਕੀਤਾ। ਬੀਐਸਐਫ ਬਟਾਲੀਅਨ–29 ਅਤੇ ਸੀਆਈਏ ਸਟਾਫ ਫਿਰੋਜ਼ਪੁਰ ਨੇ ਮਮਦੋਟ ਸਥਿਤ ਬੀਐਸਐਫ ਦੀ ਬੀਓਪੀ ਤੋਨਾ ਤੇਲੂ ਮਲ ਦੇ ਕੋਲ ਸਰਹੱਦ ’ਤੇ ਲੱਗੀ ਫੇਂਸਿੰਗ ਪਾਰ ਖੇਤ ਵਿਚ ਜੁਆਇੰਟ ਸਰਚ ਆਪ੍ਰੇਸ਼ਨ ਚਲਾਇਆ, ਜਿਸ ਦੌਰਾਨ 7.714 ਕਿਲੋ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, ਦਸ ਕਾਰਤੂਸ ਅਤੇ ਦੋ ਪਾਕਿ ਮੋਬਾਈਲ ਬਰਾਮਦ ਕੀਤੇ ਗਏ।
ਦੱਸਣਯੋਗ ਹੈ ਕਿ ਕੁਝ ਦਿਨਾਂ ਵਿਚ ਸਰਹੱਦ ’ਤੇ ਹੈਰੋਇਨ ਤੇ ਹਥਿਆਰਾਂ ਦਾ ਸਿਲਸਿਲਾ ਤੇਜ਼ ਹੋਇਆ ਹੈ। ਛੇ ਮਹੀਨੇ ਦੇ ਅੰਦਰ ਪੰਜਾਬ ਨਾਲ ਲੱਗੀ ਭਾਰਤ-ਪਾਕਿ ਸਰਹੱਦ ਤੋਂ ਬੀਐਸਐਫ ਨੇ 251.732 ਕਿਲੋ ਹੈਰੋਇਨ, 18 ਪਿਸਤੌਲਾਂ, 32 ਮੈਗਜ਼ੀਨ, 324 ਕਾਰਤੂਸ ਤੇ ਛੇ ਪਾਕਿ ਮੋਬਾਈਲ ਕੰਪਨੀ ਦੇ ਸਿਮ ਕਾਰਡ ਫੜੇ ਹਨ। ਮਿਲੀ ਜਾਣਕਾਰੀ ਮੁਤਾਬਕ ਆਈਐਸਆਈ ਨੇ ਪਾਕਿ ਸਮੱਗਲਰਾਂ ਰਾਹੀਂ ਭਾਰਤੀ ਸਮੱਗਲਰਾਂ ਤੱਕ ਗੋਲਾ-ਬਾਰੂਦ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਸਮੱਗਲਰ ਅੱਗੇ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਦੇ ਹਨ।