ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜਲੰਧਰ ਵਿੱਚ ਇੱਕ ਟ੍ਰੈਵਲ ਏਜੰਟ ਦੇ ਦਫ਼ਤਰ ਅਤੇ ਘਰ ‘ਤੇ ਛਾਪਾ ਮਾਰਿਆ ਹੈ। ਇਹ ਛਾਪੇ ਬੱਸ ਸਟੈਂਡ ਦੇ ਨੇੜੇ ਰਿਚੀ ਟਰੈਵਲ ਦੇ ਦਫ਼ਤਰ ਅਤੇ ਜਸਵੰਤ ਨਗਰ ਵਿੱਚ ਇਸ ਜੇ ਮਾਲਕ ਦੇ ਘਰ ‘ਤੇ ਮਾਰੇ ਜਾ ਰਹੇ ਹਨ। ਇਹ ਕਾਰਵਾਈ ਡੌਂਕੀ ਰੂਟ ਰਾਹੀਂ ਲੋਕਾਂ ਨੂੰ ਵਿਦੇਸ਼ ਭੇਜਣ ਵਿੱਚ ਸ਼ਾਮਲ ਟ੍ਰੈਵਲ ਏਜੰਟਾਂ ਵਿਰੁੱਧ ਈਡੀ ਦੀ ਜਾਂਚ ਦਾ ਹਿੱਸਾ ਹੈ। ਮਾਮਲਾ ਉਨ੍ਹਾਂ ਭਾਰਤੀਆਂ ਨਾਲ ਜੁੜਿਆ ਹੈ ਜਿਨ੍ਹਾਂ ਨੂੰ ਹਾਲ ਹੀ ਵਿਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ।
ਇਸੇ ਮਾਮਲੇ ਵਿੱਚ ਦੋ ਦਿਨ ਪਹਿਲਾਂ, ਈਡੀ ਨੇ ਟ੍ਰੈਵਲ ਏਜੰਟਾਂ ਜੀ 5 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਸੀ। ਡੌਂਕੀ ਰੂਟ ਨਾਲ ਜੁੜੇ ਮਾਮਲਿਆਂ ਵਿਚ ਕਾਰਵਾਈ ਲਗਾਤਾਰ ਜਾਰੀ ਹੈ।
ਜਲੰਧਰ ਈਡੀ ਦੀ ਟੀਮ ਨੇ ਕੁਝ ਦਿਨ ਪਹਿਲਾਂ ਡੌਂਕੀ ਰੂਟ ਮਾਮਲੇ ਵਿੱਚ ਦੋ ਟ੍ਰੈਵਲ ਏਜੰਟਾਂ ਵਿਰੁੱਧ ਕਾਰਵਾਈ ਕੀਤੀ ਸੀ। ਇਸ ਛਾਪੇਮਾਰੀ ਦੌਰਾਨ ਈਡੀ ਦੀ ਟੀਮ ਨੇ ਡੌਂਕੀ ਰੂਟ ਰਾਹੀਂ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ ਭੇਜਣ ਵਿੱਚ ਸ਼ਾਮਲ ਵਿਅਕਤੀਆਂ ਦੀਆਂ 5.41 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ। ਇਸ ਸਬੰਧ ਵਿੱਚ ਜਲੰਧਰ ਈਡੀ ਦੀ ਟੀਮ ਨੇ ਜਲੰਧਰ, ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 13 ਕਾਰੋਬਾਰੀ ਅਤੇ ਰਿਹਾਇਸ਼ੀ ਸਥਾਨਾਂ ‘ਤੇ ਛਾਪੇਮਾਰੀ ਕੀਤੀ ਹੈ।
ਈਡੀ ਦੀ ਟੀਮ ਇਸ ਸਮੇਂ ਬੱਸ ਸਟੈਂਡ ਨੇੜੇ ਰਿਚੀ ਟ੍ਰੈਵਲ ਦੇ ਦਫਤਰ ‘ਤੇ ਸਰਵੇਅ ਚੱਲ ਰਿਹਾ ਹੈ। ਰਿਚੀ ਟ੍ਰੈਵਲ ਦੇ ਮਾਲਕ ਜਸਵੰਤ ਨਗਰ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਈਡੀ ਡੌਂਕੀ ਰੂਟ ‘ਤੇ ਕੰਮ ਕਰਨ ਵਾਲੇ ਟ੍ਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰ ਰਹੀ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਬਾਰੇ ਹਾਲ ਹੀ ਵਿੱਚ ਪੁੱਛਗਿੱਛ ਤੋਂ ਬਾਅਦ ਕਈ ਟ੍ਰੈਵਲ ਏਜੰਟ ਈਡੀ ਦੇ ਰਾਡਾਰ ‘ਤੇ ਹਨ।

ਸੂਤਰਾਂ ਮੁਤਾਬਕ ਰਿਚੀ ਟ੍ਰੈਵਲਜ਼ ਦੇ ਨਾਲ ਤਰੁਣ ਖੋਸਲਾ (ਦਿੱਲੀ) ਅਤੇ ਬਲਵਾਨ ਸ਼ਰਮਾ (ਪਾਣੀਪਤ) ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਨੇ ਇਹ ਜਾਂਚ ਫਰਵਰੀ 2025 ਵਿੱਚ ਅਮਰੀਕਾ ਤੋਂ 330 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਦਰਜ ਐਫਆਈਆਰ ਦੇ ਆਧਾਰ ‘ਤੇ ਸ਼ੁਰੂ ਕੀਤੀ ਸੀ। ਇਨ੍ਹਾਂ ਭਾਰਤੀਆਂ ਨੂੰ ਅਮਰੀਕੀ ਫੌਜੀ ਕਾਰਗੋ ਜਹਾਜ਼ ਰਾਹੀਂ ਵਾਪਸ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ‘ਤੇ ਹੋਈ ਸੁਣਵਾਈ, ਹਾਈਕੋਰਟ ਨੇ ਦਿੱਤਾ ਵੱਡਾ ਝਟਕਾ
ਜਾਂਚ ਵਿੱਚ ਖੁਲਾਸਾ ਹੋਇਆ ਕਿ ਇਨ੍ਹਾਂ ਵਿਅਕਤੀਆਂ ਨੂੰ “ਡੌਂਕੀ ਰੂਟ” ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਭੇਜਿਆ ਗਿਆ ਸੀ। ਇਸ ਕਾਰਵਾਈ ਦੇ ਪਿੱਛੇ ਟ੍ਰੈਵਲ ਏਜੰਟਾਂ, ਵਿਚੋਲਿਆਂ, ਸਾਹੂਕਾਰਾਂ, ਵਿਦੇਸ਼ਾਂ ਵਿੱਚ ਸਹਿਯੋਗੀਆਂ ਅਤੇ ਹਵਾਲਾ ਸੰਚਾਲਕਾਂ ਦਾ ਇੱਕ ਨੈੱਟਵਰਕ ਕੰਮ ਕਰ ਰਿਹਾ ਸੀ। ਈਡੀ ਟੀਮ ਵੱਲੋਂ ਪਿਛਲੇ ਦੋ ਛਾਪਿਆਂ ਅਤੇ ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ ‘ਤੇ ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























