Elderly couple from Punjab : ਬਰਨਾਲਾ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 35ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਨੌਜਵਾਨਾਂ ਦੇ ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਅੰਦੋਲਨ ਨੂੰ ਸਫਲ ਬਣਾਉਣ ਲਈ ਇਸ ਦਾ ਹਿੱਸਾ ਬਣ ਰਹੇ ਹਨ। ਬਰਨਾਲਾ ਦੇ ਕੱਟੂ ਪਿੰਡ ਦਾ ਇੱਕ ਬਜ਼ੁਰਗ ਜੋੜਾ ਜਿਸ ਕੋਲ ਹਾਲਾਂਕਿ ਕੋਈ ਜ਼ਮੀਨ ਨਹੀਂ ਹੈ, ਟਿਕਰੀ ਬਾਰਡਰ ’ਤੇ ਪ੍ਰਦਰਸ਼ਨਕਾਰੀਆਂ ਨੂੰ ਪ੍ਰੇਰਿਤ ਕਰ ਰਿਹਾ ਹੈ।
81 ਸਾਲਾ ਬਜ਼ੁਰਗ ਸੁਖਦੇਵ ਸਿੰਘ ਅਤੇ ਉਸਦੀ 80 ਸਾਲਾ ਪਤਨੀ ਜਗੀਰ ਕੌਰ ਕੋਲ ਆਪਣੀ ਜ਼ਮੀਨ ਨਹੀਂ ਹੈ ਅਤੇ ਉਹ ਬੇਔਲਾਦ ਹੈ। ਇਹ ਜੋੜਾ ਦਾਅਵਾ ਕਰਦਾ ਹੈ ਕਿ ਲੜਾਈ ਪੰਜਾਬ ਦੀ ਬਿਹਤਰੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਦੀ ਰਾਖੀ ਲਈ ਹੈ। ਪਹਿਲੇ ਦਿਨ ਤੋਂ ਅੰਦੋਲਨ ਦੇ ਸਮਰਥਨ ਵਿੱਚ ਇਸ ਦਾ ਹਿੱਸਾ ਬਣਨ ਵਾਲਾ ਇਹ ਜੋੜਾ ਜਗੀਰ ਕੌਰ ਦੀ ਪਿਛਲੇ ਹਫਤੇ ਦਿੱਲੀ ਸਰਹੱਦ ‘ਤੇ ਤਬੀਅਤ ਖਰਾਬ ਹੋਣ ਕਾਰਨ ਘਰ ਵਾਪਸ ਪਰਤਿਆ ਹੈ। ਉਨ੍ਹਾਂ ਕਿਹਾ ਕਿ “ਸਾਡੀ ਇਹ ਬਿਨਾਂ ਕਿਸੇ ਸੁਆਰਥ ਲੜਾਈ ਹੈ ਕਿਉਂਕਿ ਨਾ ਤਾਂ ਸਾਡੇ ਬੱਚੇ ਹਨ ਅਤੇ ਨਾ ਹੀ ਸਾਡੀ ਕੋਈ ਜ਼ਮੀਨ ਹੈ, ਜਿਹੜਾ ਕਾਰਪੋਰੇਟ ਘਰਾਨੇ ਉਨ੍ਹਾਂ ਦੀ ਜ਼ਮੀਨ ਖੋਹ ਲੈਣਗੇ? ‘ਕਾਲੇ’ ਕਾਨੂੰਨ ਜ਼ਰੂਰ ਰੱਦ ਹੋਣੇ ਚਾਹੀਦੇ ਹਨ!” ਜਗੀਰ ਕੌਰ ਕਹਿੰਦੀ ਹੈ ਕਿ ਉਸ ਨੂੰ ਠੰਡ ਵਿੱਚ ਪਿੱਛੇ ਛੱਡੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਚਿੰਤਾ ਹੋ ਰਹੀ ਹੈ।
ਉਹ ਇਕ ਜਾਂ ਦੋ ਦਿਨਾਂ ਵਿਚ ਟਿਕਰੀ ਵਾਪਸ ਪਰਤਣ ਦੀ ਯੋਜਨਾ ਬਣਾ ਰਹੇ ਹਨ। ਜਗੀਰ ਕੌਰ ਨੇ ਕਿਹਾ ਕਿ ਠੰਡ ਕਾਰਨ ਖਰਾਬ ਸਿਹਤ ਕਰਕੇ ਉਸ ਨੂੰ ਵਾਪਿਸ ਪਰਤਨਾ ਪਿਆ ਪਰ ਇਸ ਵਾਰ ਮੈਂ ਅੰਤ ਤੱਕ ਲੜਨ ਲਈ ਦ੍ਰਿੜ ਹਾਂ। ਉਸ ਨੇ ਆਪਣੇ ਭਤੀਜੇ ਬਾਬੂ ਨੂੰ ਉਸ ਵਿਰੋਧ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਇੱਕ ਵੀਡੀਓ ਦਿਖਾਉਣ ਲਈ ਕਿਹਾ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਗੁੱਸੇ ਵਿਚ ਆਏ ਸੁਖਦੇਵ ਇਸ ਨੇ ਇਸ ਨੂੰ “ਮਾਤਭੂਮੀ ਨੂੰ ਬਚਾਉਣ” ਲਈ ਸੰਘਰਸ਼ ਦੱਸਿਆ। “ਪਿਛਲੇ ਦਿਨੀਂ ਪੰਜਾਬੀਆਂ ਨੇ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਹਨ। ਇਤਿਹਾਸ ਉਦਾਹਰਣਾਂ ਨਾਲ ਭਰਿਆ ਹੋਇਆ ਹੈ। ਅਸੀਂ ਇਸ ਨੂੰ ਵੀ ਜਿੱਤਾਂਗੇ। ਦੱਸਣਯੋਗ ਹੈ ਕਿ ਇਹ ਜੋੜਾ ਮਾਮੂਲੀ ਬੁਢਾਪਾ ਪੈਨਸ਼ਨ ਅਤੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ‘ਤੇ ਦਿਨ ਕੱਟ ਰਿਹਾ ਹੈ।