ਸਾਬਕਾ ਵਿਧਾਇਕ ਐਸ.ਆਰ ਕਲੇਰ ਦੀ ਅਗਵਾਈ ਦੇ ਵਿੱਚ ਵਿਧਾਨ ਸਭ ਹਲਕਾ ਜਗਰਾਓਂ ਅਧੀਨ ਆਉਂਦੇ ਵੱਖ ਵੱਖ ਪਿੰਡ ਵਿਖੇ, ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਹਨਾਂ ਅਮਰਗੜ੍ਹ ਕਲੇਰ, ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਫਤਿਹਗੜ੍ਹ ਸੀਬੀਆ, ਸ਼ੇਖ ਦੌਲਤ, ਗਾਲਿਬ ਖੁਰਦ ਰਣ ਸਿੰਘ, ਗਾਲਬ ਕਲਾਂ, ਰਸੂਲਪੁਰ ਮੱਲਾ, ਨਵਾਂ ਡੱਲਾ, ਡਾਗੀਆਂ, ਗੁਰੂਸਰ, ਕਾਉਂਕੇ ਕਲਾਂ ਆਦਿ ਪਿੰਡਾਂ ਦਾ ਦੌਰਾ ਕਰਦੇ ਹੋਏ ਉਪਰੋਕਤ ਆਗੂਆਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ।

Election campaign in favor
ਇਸ ਮੌਕੇ ਉਹਨਾਂ ਕਿਹਾ ਕਿ ਤੁਸੀਂ ਦੋ ਵਾਰ ਬਿੱਟੂ ਨੂੰ ਐਮਪੀ ਬਣਾਇਆ ਪਰ ਉਸ ਨੇ ਹਲਕੇ ਦਾ ਵਿਕਾਸ ਕਰਨ ਦਾ ਤਾਂ ਦੂਰ ਦੀ ਗੱਲ ਹਲਕਾ ਵਾਸੀਆਂ ਨੂੰ ਸ਼ਕਲ ਵੀ ਨਹੀਂ ਦਿਖਾਈ। ਜਿਸ ਦੇ ਚਲਦਿਆਂ ਹਲਕੇ ਦੇ ਬਹੁਤੇ ਲੋਕ ਤਾਂ ਉਸ ਦਾ ਚਿਹਰਾ ਵੀ ਭੁੱਲ ਗਏ ਹਨ। ਇਸ ਮੌਕੇ ਉਹਨਾਂ ਮਾਨ ਸਰਕਾਰ ਦੇ ਉੱਪਰ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿੱਥੇ ਸੂਬੇ ਦੇ ਲੋਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸਨ, ਉੱਥੇ ਹੀ ਵਿਕਾਸ ਪੱਖੋਂ ਵੀ ਇੱਕ ਨੰਬਰ ਸੂਬਾ ਰਿਹਾ।
ਇਹ ਵੀ ਪੜ੍ਹੋ : ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ‘ਚ ਲੱਗੀ ਭਿਆਨਕ ਅੱਗ, 10 ਗੱਡੀਆਂ ਸ.ੜ ਕੇ ਸੁ.ਆਹ
ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਸ.ਦੀਦਾਰ ਸਿੰਘ ਮਲਕ, ਪ੍ਰਧਾਨ ਬਿੰਦਰ ਸਿੰਘ ਮਨੀਲਾ, ਸਾਬਕਾ ਚੇਅਰਮੈਨ ਸ.ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਮਨਦੀਪ ਸਿੰਘ ਬਿੱਟੂ, ਸਰਕਲ ਪ੍ਰਧਾਨ ਸਿਵਰਾਜ ਸਿੰਘ ਸਰਪੰਚ, ਯੂਥ ਪ੍ਰਧਾਨ ਜਤਿੰਦਰ ਸਿੰਘ ਕਲੇਰ, ਯੂਥ ਪ੍ਰਧਾਨ ਦਲਜੀਤ ਸਿੰਘ ਪੋਨਾ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਯੂਥ ਪ੍ਰਧਾਨ ਸੁਰਗਨ ਸਿੰਘ ਰਸੂਲਪੁਰ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸਾਬਕਾ ਸਰਪੰਚ ਸ਼ੇਰ ਸਿੰਘ, ਸੋਹਣ ਸਿੰਘ ਤੂਰ, ਸਨੀ ਸੇਖਦੌਲਤ, ਲਵੀ ਸੇਖਦੌਲਤ, ਬੂਟਾ ਸਿੰਘ ਸੇਖਦੌਲਤ, ਸਰਪੰਚ ਏਕਮ ਸਿੰਘ ਫਤਿਹਗੜ੍ਹ ਸਿਵਿਆ, ਭੋਲਾ ਸਿੰਘ ਸੰਧੂ, ਜਸਪਾਲ ਸਿੰਘ ਫਤਿਹਗੜ੍ਹ ਸਿਵਿਆ, ਜਸਪ੍ਰੀਤ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਪਤਵੰਤੇ ਹਾਜ਼ਰ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: