Fake ETO 2 accused arrested: ਸਮਰਾਲਾ ਚੌਂਕ ਕੋਲ ਨਕਲੀ ਈ.ਟੀ.ਓ. ਬਣ ਕੇ ਸਰੀਏ ਨਾਲ ਲੱਦਿਆ ਟਰੱਕ ਲੁੱਟਣ ਵਾਲੇ 2 ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਕਾਬੂ ਕਰ ਲਿਆ ਹੈ।ਜਦੋਂ ਕਿ 2 ਮੁਲਜ਼ਮ ਫਰਾਰ ਹਨ।ਪੁਲਸ ਨੇ ਸਰੀਰੇ ਨਾਲ ਲੱਦਿਆ ਟਰੱਕ ਬਰਾਮਦ ਕੀਤਾ ਹੈ।ਫੜੇ ਗਏ ਇੱਕ ਮੁਲਜ਼ਮ ਤੋਂ ਖਾਕੀ ਵਰਦੀ ਵੀ ਬਰਾਮਦ ਹੋਈ ਹੈ।ਉਕਤ ਖੁਲਾਸਾ ਜੁਆਇੰਟ ਕਮਿਸ਼ਨਰ ਸ਼ਹਿਰੀ ਦੀਪਕ ਪਾਰਿਕ, ਏ.ਸੀ.ਪੀ ਸੈਂਟਰਲ ਵਰਿਆਮ ਸਿੰਘ ਅਤੇ ਥਾਣਾ ਡਵੀਜ਼ਨ ਨੰ. 3 ਦੇ ਮੁਖੀ ਜਰਨੈਲ ਸਿੰਘ ਨੇ ਕੀਤਾ ਹੈ।
ਜੁਆਇੰਟ ਕਮਿਸ਼ਨਰ ਦੀਪਕ ਪਾਰਿਕ ਨੇ ਦੱਸਿਆ ਕਿ ਵਾਰਦਾਤ 28 ਮਾਰਚ ਤੜਕੇ ਸਾਢੇ 3 ਵਜੇ ਦੀ ਹੈ।ਨਕਲੀ ਈ.ਟੀ.ਓ ਬਣ ਕੇ 4 ਮੁਲਜ਼ਮਾਂ ਨੇ ਟਰੱਕ ਡਰਾਈਵਰ ਅਮਰ ਸਿੰਘ ਤੋਂ ਸਰੀਏ ਨਾਲ ਲੱਦਿਆ ਟਰੱਕ ਲੁੱਟਿਆ ਅਤੇ ਫਰਾਰ ਹੋ ਗਏ।ਪੁਲਸ ਨੇ ਮੋਬਾਇਲ ਲੋਕੇਸ਼ਨ ਜ਼ਰੀਏ ਮੁਲਜ਼ਮਾਂ ਨੇ ਮੋਬਾਇਲ ਸਵਿੱਚ ਆਫ ਦਿੱਤਾ ਸੀ।ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਦੀ ਭਾਲ ਜਾਰੀ ਰੱਖੀ ਅਤੇ 30 ਮਾਰਚ ਨੂੰ ਬਿਆਸ ਅੰਮ੍ਰਿਤਸਰ ਦੇ ਕੋਲ ਪਹਿਲੇ ਮੁਲਜ਼ਮ ਰਣਜੀਤ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਰਣਜੀਤ ਦੀ ਨਿਸ਼ਾਨਦੇਹੀ ‘ਤੇ ਦੂਜੇ ਮੁਲਜ਼ਮ ਲਾਲ ਸਿੰਘ ਨੂੰ ਕਾਬੂ ਕੀਤਾ ਗਿਆ ਹੈ।
ਰਣਜੀਤ ਦੀ ਨਿਸ਼ਾਨਦੇਹੀ ‘ਤੇ ਸਰੀਏ ਨਾਲ ਲੱਦਿਆ ਟਰੱਕ ਬਰਾਮਦ ਹੋਇਆ ਹੈ, ਜਦੋਂ ਕਿ ਖਾਕੀ ਵਰਦੀ ਲਾਲ ਸਿੰਘ ਤੋਂ ਬਰਾਮਦ ਹੋਈ ਹੈ।ਫੜੇ ਗਏ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ ਰਾਣਾ ਪਿੰਡ ਭਿੰਡੀਆ, ਅਲਖਾ, ਜ਼ਿਲਾ ਅੰਮ੍ਰਿਤਸਰ ਹਾਲ ਵਾਸੀ, ਕਿਰਾਏਦਾਰ ਕਾਲੇ ਦਾ ਮਕਾਨ ਪਿੰਡ ਰਣੀਕੇ, ਅੰਮ੍ਰਿਤਸਰ ਅਤੇ ਲਾਲ ਸਿੰਘ ਪਿੰਡ ਭੁੱਲਰ, ਅਜ਼ਨਾਲਾ, ਅੰਮ੍ਰਿਤਸਰ ਵਜੋਂ ਹੋਈ ਹੈ।ਜਦੋਂ ਕਿ ਅਮਨਦੀਪ ਸਿੰਘ ਉਰਫ ਭੋਲੂ ਪਿੰਡ ਰਨਗੜ, ਘਰਿੰਡਾ, ਅੰਮ੍ਰਿਤਸਰ ਅਤੇ ਗੁਰੂਇਕਬਾਲ ਸਿੰਘ ਉਰਫ ਰੂਪਾ ਪਿੰਡ ਹੁਸ਼ਿਆਰ ਨਗਰ, ਅੰਮ੍ਰਿਤਸਰ ਹਾਲੇ ਫਰਾਰ ਹਨ।