ਮਸ਼ਹੂਰ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ‘ਤੇ ਗਾਇਕ ਪ੍ਰਿੰਸ ਰੰਧਾਵਾ ਨਾਲ ਝਗੜੇ ਦੌਰਾਨ ਫਾਇਰਿੰਗ ਕਰਨ ਦੇ ਇਲਜਾਮ ਲੱਗੇ ਹਨ। ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਗਾਇਕਾਂ ਨੂੰ ਬਹਿਸ ਕਰਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਵਿੱਚ ਕੁਝ ਔਰਤਾਂ ਲੜਦੀਆਂ ਵੀ ਦਿਖਾਈ ਦੇ ਰਹੀਆਂ ਹਨ, ਕੁਝ ਲੋਕ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਹਵਾਈ ਫਾਇਰ ਵੀ ਕੀਤਾ ਗਿਆ।

ਫਿਲਹਾਲ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਡੀਐੱਸਪੀ ਸਿਟੀ-2 ਹਰਮਿਸਰਨ ਸਿੰਘ ਬੱਲ ਨੇ ਕਿਹਾ, “ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।” ਇਹ ਘਟਨਾ 25 ਅਕਤੂਬਰ ਦੀ ਰਾਤ ਨੂੰ ਬੈਸਟੈੱਕ ਮਾਲ, ਫੇਜ਼ 11 ਨੇੜੇ ਦੀ ਹੈ। ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਅਤੇ ਪ੍ਰਤਾਪ ਰੰਧਾਵਾ ਵਿਚਕਾਰ ਸੜਕ ‘ਤੇ ਝਗੜੇ ਹੋ ਗਿਆ। ਜਾਣਕਾਰੀ ਮੁਤਾਬਕ ਕਿ ਪ੍ਰਤਾਪ ਰੰਧਾਵਾ ਆਪਣੇ ਪਰਿਵਾਰ ਨਾਲ ਫਿਲਮ ਦੇਖ ਕੇ ਆਪਣੀ ਮਰਸੀਡੀਜ਼ ਕਾਰ ਵਿੱਚ ਬੈਸਟੈੱਕ ਮਾਲ ਤੋਂ ਵਾਪਸ ਆ ਰਿਹਾ ਸੀ। ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਿਹਾ ਸੀ ਕਿ ਕਾਰ ਅਚਾਨਕ ਪ੍ਰਿੰਸ ਨੂੰ ਛੂਹ ਗਈ, ਜਿਸ ਕਾਰਨ ਝਗੜਾ ਹੋਇਆ।

ਫਿਰ ਦੋਵਾਂ ਧਿਰਾਂ ਨੇ ਆਪਣੇ-ਆਪਣੇ ਬੰਦਿਆਂ ਨੂੰ ਬੁਲਾਇਆ। ਦੋਸ਼ ਹੈ ਕਿ ਇਸ ਦੌਰਾਨ ਪ੍ਰਿੰਸ ਰੰਧਾਵਾ ਨੇ ਫਾਇਰਿੰਗ ਕੀਤੀ। ਪੁਲਿਸ ਮੁਤਾਬਕ ਜਿਵੇਂ ਹੀ ਫਾਇਰਿੰਗ ਹੋਈ ਉਸ ਨੂੰ ਲੋਕਾਂ ਨੇ ਘੇਰ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਬੰਧਤ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਇਸ ਸਬੰਧੀ ਘਟਨਾ ਦਾ ਇੱਕ ਮਿੰਟ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 112 ਦਵਾਈਆਂ ‘ਤੇ ਲੱਗੀ ਪਾਬੰਦੀ, ਸਿਹਤ ਮੰਤਰੀ ਬੋਲੇ- ‘ਜੇ ਕੋਈ ਵੇਚਦਾ ਐ ਤਾਂ ਸਾਨੂੰ ਦੱਸੋ’
ਡੀਐਸਪੀ ਹਰਮਿਸਰਨ ਸਿੰਘ ਬੱਲ ਨੇ ਦੱਸਿਆ ਕਿ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਿਹਾ ਸੀ ਅਤੇ ਇੱਕ ਮਾਮੂਲੀ ਟੱਕਰ ਹੋ ਗਈ, ਜਿਸ ਕਾਰਨ ਸਾਰੀ ਘਟਨਾ ਵਾਪਰੀ। ਮਾਮਲੇ ਦੀ ਜਾਂਚ ਫਿਲਹਾਲ ਚੱਲ ਰਹੀ ਹੈ। ਪ੍ਰਤਾਪ ਰੰਧਾਵਾ ਦੇ ਬਿਆਨ ਦੇ ਆਧਾਰ ‘ਤੇ ਪ੍ਰਿੰਸ ਰੰਧਾਵਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਦਾ ਹਥਿਆਰਾਂ ਦਾ ਲਾਇਸੈਂਸ ਵੀ ਮੰਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























