farmer leader gurnam singh chaduni: ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ 6 ਮਹੀਨਿਆਂ ਤੋਂ ਪੂਰੇ ਜੋਸ਼ ਨਾਲ ਚੱਲ ਰਿਹਾ ਹੈ ਅਤੇ ਇਸ ਦਾ ਪ੍ਰਭਾਵ ਬੀਜੇਪੀ ਦੀ ਸੱਤਾ ‘ਤੇ ਪੈ ਰਿਹਾ ਹੈ।ਮੋਦੀ ਸਰਕਾਰ ਆਪਣੀ ਜਿੱਦ ‘ਤੇ ਅੜੀ ਹੋਈ ਹੈ ਅਤੇ ਕਿਸਾਨਾਂ ਆਪਣੀਆਂ ਮੰਗਾਂ ਅਤੇ ਹੱਕਾਂ ਨੂੰ ਲੈ ਕੇ ਅੱਜ ਵੀ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ।ਇਸੇ ਦੇ ਮੱਦੇਨਜ਼ਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਚੰਡੀਗੜ੍ਹ ਪੁੱਜੇ ਅਤੇ ਉਨਾਂ੍ਹ ਨੇ ਕੇਂਦਰ ‘ਤੇ ਤਿੱਖਾ ਹਮਲਿਆ ਬੋਲਿਆ ਹੈ।
ਸਵਾਲਾਂ ਦੇ ਜਵਾਬ ਦਿੰਦਿਆਂ ਚੜੂਨੀ ਨੇ ਕਿਹਾ ਕਿ ਇਹ ਖੁਦਾ ਤੇ ਖੁਦੀ ਦਾ ਵੈਰ ਹੈ।ਉਨਾਂ੍ਹ ਕਿਹਾ ਕਿ ਭਾਜਪਾ ਹੰਕਾਰ ‘ਚ ਹੈ ਅਤੇ ਹਠੀ ਰਾਜਾ ਰਾਜ ਵੀ ਗਵਾਉਂਦੇ ਹੈ ਤੇ ਪਰਿਵਾਰ ਵੀ, ਉਨਾਂ੍ਹ ਦਾ ਕਹਿਣਾ ਹੈ ਕਿ ਇਹੀ ਭਾਜਪਾ ਨਾਲ ਹੋਣੀ ਹੈ।ਇਨਾਂ੍ਹ ਦਾ ਰਾਜ ਵੀ ਜਾਵੇਗਾ ‘ਤੇ ਗੱਲ ਵੀ ਮੰਨਣਗੇ।
ਉਨਾਂ੍ਹ ਨੇ ਕਿਹਾ ਕਿ ਬੀਜੇਪੀ ਜੜ੍ਹੋਂ ਖਤਮ ਹੋ ਜਾਵੇਗੀ।ਉਨਾਂ੍ਹ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਸ਼ੁਰੂ ਹੋਣ ਦੇ 6 ਮਹੀਨਿਆਂ ਬਾਅਦ ਆਪਣੀ ਸਥਿਤੀ ਦੇਖੇ, ਕਿ ਉਹ ਕਿੱਥੇ ਆਣ ਕੇ ਡਿੱਗੀ ਹੈ।ਉਨਾਂ੍ਹ ਕਿਹਾ ਕਿ ਕਿਸਾਨ ਅੰਦੋਲਨ ਦਿਨੋਂ ਦਿਨ ਸਿਖਰਾਂ ‘ਤੇ ਪੂਰੇ ਦੇਸ਼ ‘ਚ ਫੈਲ ਰਿਹਾ ਹੈ ਜਦੋਂ ਕਿ ਭਾਜਪਾ ਦਿਨੋਂ ਦਿਨ ਹੇਠਾਂ ਡਿੱਗ ਰਹੀ ਹੈ।
ਇਹ ਵੀ ਪੜੋ:ਕਿਸਾਨ ਦੀ ਜ਼ਮੀਨ ‘ਤੇ ਕਬਜ਼ਾ ਕਰਨ ਆਏ BJP ਲੀਡਰ ਜਿਆਣੀ ਦੇ ਗੁੰਡੇ? ਕਿਸਾਨਾਂ ਨੇ ਫਿਰ ਖੇਤਾਂ ‘ਚ ਭਜਾਏ , ਦੇਖੋ LIVE