farmres national highway will be jammed: ਕੇਂਦਰ ਸਰਕਾਰ ਵਲੋਂ ਬਣਾਏ ਜਾ ਰਹੇ ਦਿੱਲੀ ਕਟੜਾ ਹਾਈਵੇ ਅਤੇ ਜਲੰਧਰ-ਫਗਵਾੜਾ ਰਿੰਗ ਰੋਡ ਨੂੰ ਲੈ ਕੇ ਕਿਸਾਨ ਵਿਰੋਧ ‘ਚ ਉੱਤਰ ਆਏ ਹਨ।ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ, ਰਾਜੇਵਾਲ ਦੇ ਨੇਤਾ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ।ਉਨਾਂ੍ਹ ਨੇ ਕਿਹਾ ਕਿ ਜ਼ਮੀਨ ਦੇ ਬਦਲੇ ਸਰਕਾਰ ਉਨਾਂ੍ਹ ਨੂੰ ਮਾਰਕੀਟ ਰੇਟ ਦਾ 4 ਗੁਣਾ ਮੁਆਵਜ਼ਾ ਦੇਵੇ।ਜੇਕਰ ਇੱਕ ਹਫਤੇ ‘ਚ ਇਸ ਬਾਰੇ ‘ਚ ਫੈਸਲਾ ਨਾ ਲਿਆ ਗਿਆ ਤਾਂ ਕਿਸਾਨ ਜਲੰਧਰ-ਪਾਣੀਪਤ ਹਾਈਵੇ ‘ਤੇ ਪੀਏਪੀ ਚੌਕ ਦੇ ਕੋਲ ਜਾਮ ਕਰ ਦੇਣਗੇ।
ਯੂਨੀਅਨ ਦੇ ਜਿਲਾ ਪ੍ਰਧਾਨ ਜਸਵੰਤ ਸਿੰਘ, ਸੁਖਵੀਰ ਸਿੰਘ, ਸੁਖਚੈਨ ਸਿੰਘ,ਬਾਬਾ ਸੁਖਜਿੰਦਰ ਸਿੰਘ ਨੇ ਕਿਹਾ ਕਿ ਦੋਵੇਂ ਪ੍ਰਾਜੈਕਟ ‘ਚ ਕਿਸਾਨਾਂ ਦੀ ਉਪਜਾਊ ਜ਼ਮੀਨ ਲਈ ਜਾ ਰਹੀ ਹੈ।ਇਸਦਾ ਕਿਸਾਨਾ ਨੂੰ ਪੂਰਾ ਰੇਟ ਨਹੀਂ ਦਿੱਤਾ ਜਾ ਰਿਹਾ।ਅਫਸਰਾਂ ਰਾਹੀਂ ਬਹੁਤ ਘੱਟ ਰੇਟ ਦੇ ਕੇ ਸਰਕਾਰ ਕਿਸਾਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੀ ਹੈ।
ਕਿਸਾਨ ਯੂਨੀਅਨ ਨੇ ਕਿਹਾ ਕਿ ਸਿਰਫ ਜ਼ਮੀਨ ਹੀ ਨਹੀਂ ਸਗੋਂ, ਮੋਟਰ, ਬੋਰ, ਪਾਈਪਲਾਈਨ, ਰੁੱਖਾਂ ਸਮੇਤ ਜੋ ਵੀ ਸਾਮਾਨ ਐਕਵਾਇਰ ਕੀਤੀ ਜਾ ਰਹੀ ਜਮੀਨ ‘ਚ ਆ ਰਿਹਾ ਹੈ, ਉਸਦਾ ਵੀ ਸਰਕਾਰ ਹਰਜਾਨਾ ਦੇਵੇ।ਉਨਾਂ੍ਹ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਦਾ ਕਿਸਾਨ ਯੂਨੀਅਨ ਵਿਰੋਧ ਕਰੇਗੀ।ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧ ‘ਚ ਮੰਗ ਪੱਤਰ ਵੀ ਸੌਂਪਿਆ।