FIR Against Wondeland Owner : ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਇੱਕ ਵਾਰ ਫਿਰ ਕਹਿਰ ਮਚਾ ਰਿਹਾ ਹੈ। ਰੋਜਾਨਾ ਵੱਡੀ ਗਿਣਤੀ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਪੰਜਾਬ ‘ਚ ਵੀ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਮੇ ਸਥਿਤੀ ਕਾਫੀ ਚਿੰਤਾਜਨਕ ਹੋ ਗਈ ਹੈ। ਕੋਰੋਨਾ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਕਈ ਤਰਾਂ ਦੇ ਯਤਨ ਵੀ ਕੀਤੇ ਜਾ ਰਹੇ ਹਨ, ਸਰਕਾਰ ਵਲੋਂ ਸਖਤ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ‘ਚ ਸਾਰੇ ਰੈਸਟੋਰੈਂਟਾਂ, ਪਾਰਕਾਂ, ਜਿੰਮ ਅਤੇ ਪੂਲ ਆਦਿ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ। ਪਰ ਕੁੱਝ ਲੋਕ ਸਰਕਾਰ ਨੇ ਇਨ੍ਹਾਂ ਨਿਯਮਾਂ ਦੀਆ ਧੱਜੀਆਂ ਉੱਡਾ ਰਹੇ ਹਨ।
ਪਰ ਜਲੰਧਰ-ਨਕੋਦਰ ਰੋਡ ‘ਤੇ ਲਾਂਬੜਾ ਸਥਿਤ ਵੰਡਰਲੈਂਡ ( Wonderland ) ਥੀਮ ਪਾਰਕ ਵਿਖੇ ਸਰਕਾਰ ਦੇ ਨਿਯਮਾਂ ਦੀ ਅਣਦੇਖੀ ਲੋਕ ਸਵੀਮਿੰਗ ਪੂਲ ਵਿੱਚ ਨਹਾ ਰਹੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਥਾਣਾ ਲਾਂਬੜਾ ਦੀ ਪੁਲਿਸ ਨੇ ਵੰਡਰਲੈਂਡ ਥੀਮ ਪਾਰਕ ਦੇ ਮਾਲਕ ਕੁਲਵੰਤ ਸਿੰਘ ਖਿਲਾਫ ਥਾਣਾ ਲਾਂਬੜਾ ਵਿਖੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪਰ ਹਾਲੇ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਲਾਂਬੜਾ ਥਾਣੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਕਿ ਪਾਬੰਦੀ ਦੇ ਬਾਵਜੂਦ ਵੰਡਰਲੈਂਡ ਖੁੱਲ੍ਹਾ ਹੈ ਅਤੇ ਲੋਕ ਅੰਦਰ ਸਵੀਮਿੰਗ ਪੂਲ ਵਿੱਚ ਨਹਾ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਉੱਥੇ ਛਾਪਾ ਮਾਰਿਆ ਅਤੇ ਲੋਕ ਮੌਕੇ ਤੇ ਨਹਾਉਂਦੇ ਪਾਏ ਗਏ। ਪੁਲਿਸ ਨੇ ਵੰਡਰਲੈਂਡ ਦੇ ਮਾਲਕ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਦੇਖੋ : ਹੁਣ ਦਿੱਲੀ ‘ਚ ਕੇਜਰੀਵਾਲ ਦਾ ਨਹੀਂ, ਮੋਦੀ ਦਾ ਚੱਲੇਗਾ ਹੁਕਮ, ਨਵਾਂ ਕਾਨੂੰਨ ਕਰ ਦਿੱਤਾ ਲਾਗੂ