ਬਠਿੰਡਾ ਤੋਂ ਇਕ ਵੱਡਾ ਮਾਮਲਾ ਆਇਆ ਹੈ। ਭੁੱਚੋ ਥਾਣੇ ਦੇ ਬਾਹਰ ਕਿਸੇ ਗੱਲ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ। ਧਰਨੇ ‘ਤੇ ਫਾਇਰਿੰਗ ਕੀਤੇ ਜਾਣ ਦੀ ਖਬਰ ਹੈ ਤੇ ਇਸ ਧਰਨੇ ਵਿਚ ਵਿਧਾਇਕ ਵੀ ਮੌਜੂਦ ਸਨ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਦੋ ਧਿਰਾਂ ਵਿਚਾਲੇ ਬਹਿਸ ਹੋਈ ਸੀ ਜਿਸ ਕਾਰਨ ਇਕ ਧਿਰ ਵੱਲੋਂ ਭੁੱਚੋ ਥਾਣਾ ਮੰਡੀ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ ਤੇ ਜਦੋਂ ਦੂਜੀ ਧਿਰ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਉਸ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ। ਪਹਿਲਾਂ ਉਸ ਵੱਲੋਂ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਬਾਅਦ ਵਿਚ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਇਸ ਧਰਨੇ ਵਿਚ ਵਿਧਾਇਕ ਵੱਲੋਂ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਕਿ ਦੂਜੀ ਧਿਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: