ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ਦੀ ਪਹਿਲੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਦਰਅਸਲ ਪੰਜਾਬ ਕਾਂਗਰਸ ਵਿਚ ਕਾਫੀ ਖਿਚੋਤਾਣ ਤੋਂ ਬਾਅਦ ਬੀਤੇ ਦਿਨ ਪੰਜਾਬ ਦੀ ਨਵੀਂ ਕੈਬਿਨਟ ਨੇ ਸਹੁੰ ਚੁੱਕੀ ਹੈ। ਹੁਣ ਚੰਨੀ ਸਰਕਾਰ ਵਿਚ ਕੁੱਲ 18 ਮੈਂਬਰ ਹਨ।
ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਪਹਿਲੀ ਕੈਬਨਿਟ ਮੀਟਿੰਗ ਸ਼ੁਰੂ ਹੋਣ ਤੇ ਮੀਟਿੰਗ ਵਿੱਚ ਸਾਰੇ ਨਵੇਂ ਕੈਬਨਿਟ ਸਹਿਯੋਗੀਆਂ ਅਤੇ ਅਧਿਕਾਰੀਆਂ ਦਾ ਮੁਖ ਮੰਤਰੀ ਵਲੋਂ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੀਆਂ ਸੜਕਾਂ ‘ਤੇ ਉਤਰੇ ਕਿਸਾਨ, ਟਰਾਲੀ-ਟਰੈਕਟਰ ਖੜ੍ਹੇ ਕਰ ਹਾਈਵੇਅ-ਰੇਲ ਮਾਰਗ ਕੀਤੇ ਜਾਮ
ਇਸ ਮੌਕੇ ਉਹਨਾਂ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਹਰ ਪੰਜਾਬੀ ਲਈ ਖੁਸ਼ਹਾਲੀ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨ ਦੀ ਜ਼ਰੂਰਤ ਹੈ।
ਦਾਸ ਦਇਏ ਕਿ ਹੁਣ ਸਭ ਦੀਆਂ ਨਜ਼ਰਾਂ ਇਹਨਾਂ ਮੰਤਰੀਆਂ ਨੂੰ ਦਿੱਤੇ ਜਾਣ ਵਾਲੇ ਅਹੁਦਿਆਂ ‘ਤੇ ਟਿਕੀਆਂ ਹਨ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਹੀ ਇਹਨਾਂ ਮੰਤਰੀਆਂ ਨੂੰ ਮਹਿਕਮੇ ਵੰਡੇ ਜਾ ਸਕਦੇ ਹਨ ਪਰ ਇਹ ਹੁਣ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਮੰਤਰੀ ਦੇ ਹੱਥ ਕਿਹੜਾ ਵਿਭਾਗ ਆਉਂਦਾ ਹੈ।