ਹਵਾਈ ਸਫਰ ਰਾਹੀਂ ਲੁਧਿਆਣਾ ਤੋਂ ਦਿੱਲੀ ਜਾਣ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਹੁਣ ਜਲਦ ਹੀ ਲੋਕ ਲੁਧਿਆਣਾ ਤੋਂ ਸਿੱਧਾ ਦਿੱਲੀ ਤੱਕ ਆ-ਜਾ ਸਕਣਗੇ, ਉਹ ਵੀ ਹਵਾਈ ਰਸਤੇ ਤੋਂ। ਸਾਹਨੇਵਾਲ ਹਵਾਈ ਅੱਡੇ ਲਈ 6 ਸਤੰਬਰ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਪਿਛਲੇ 2 ਸਾਲ ਯਾਨੀ 31 ਅਗਸਤ 2020 ਤੋਂ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਇਹ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀਆਂ ਕੋਸ਼ਿਸ਼ਾਂ ਸਦਕਾ ਤੇ ਉਡਾਣ ਯੋਜਨਾ ਦੇ ਬਾਅਦ ਹੀ ਪੂਰੀ ਤਰ੍ਹਾਂ ਮੁਮਕਿਨ ਹੋ ਸਕਿਆ ਹੈ।
ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਬਾਅਦ 31 ਅਗਸਤ 2020 ਹਵਾਈ ਅੱਡੇ ਤੋਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਉਸੇ ਸਮੇਂ ਤੋਂ ਲੁਧਿਆਣਾ ਤੋਂ ਘਰੇਲੂ ਉਡਾਣ ਸੇਵਾ ਨਹੀਂ ਸੀ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਸਵਾਲ ਵੀ ਚੁੱਕੇ ਗਏ ਸਨ। ਹੁਣ ਜਿਹੇ 16 ਅਗਸਤ ਨੂੰ ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਨੇ ਉਡਾਣ ਸਕੀਮ ਤਹਿਤ ਸਾਹਨੇਵਾਲ ਹਵਾਈ ਅੱਡੇ ਲਈ ਉਡਾਣ ਸ਼ੁਰੂ ਕਰਨ ਲਈ ਰਾਜੀਵ ਬਾਂਸਲ ਸਕੱਤਰ ਨੂੰ ਪੱਤਰ ਲਿਖਿਆ ਸੀ। ਹੁਣ ਉਨ੍ਹਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ। 6 ਸਤੰਬਰ ਨੂੰ ਸਵੇਰੇ 9.25 ਵਜੇ ਦਿੱਲੀ ਦੇ ਹਿੰਡਨ ਹਵਾਈ ਅੱਡੇ ਤੋਂ ਪਹਿਲਾਂ ਫਲਾਈਟ ਉਡਾਣ ਭਰੇਗੀ। ਇਹ ਸਵੇਰੇ 10.50 ਵਜੇ ਸਾਹਨੇਵਾਲ ਹਵਾਈ ਅੱਡੇ ‘ਤੇ ਲੈਂਡ ਕਰੇਗੀ। ਇਥੋਂ ਵਾਪਸੀ ਦੀ ਉਡਾਣ ਸਵੇਰੇ 11.10 ਵਜੇ ਰਵਾਨਾ ਹੋ ਕੇ ਦੁਪਹਿਰਲ 12.25 ਵਜੇ ਹਿੰਡਨ ਪਹੁੰਚੇਗੀ।
ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣ ਸਮੇਂ ਤੋਂ ਪਹਿਲਾਂ ਕਰਾਉਣ ਨੂੰ HC ‘ਚ ਚੁਣੌਤੀ, ਪੰਜਾਬ ਸਰਕਾਰ ਦਾ ਫੈਸਲਾ ਰੱਦ ਕਰਨ ਦੀ ਮੰਗ
ਰਾਜੀਵ ਅਰੋੜਾ ਦਾ ਕਹਿਣਾ ਹੈ ਕਿ ਲੁਧਿਆਣਾ ਤੋਂ ਦਿੱਲੀ ਤੇ ਦਿੱਲੀ ਤੋਂ ਲੁਧਿਆਣਾ ਤੱਕ ਦੀ ਫਲਾਈਟ ਹਫਤੇ ਵਿਚ 5 ਦਿਨ ਹੀ ਉਪਲਬਧ ਹੋ ਸਕੇਗੀ। ਹਾਲਾਂਕਿ ਅਕਤੂਬਰ ਦੇ ਆਖਰੀ ਹਫਤੇ ਦੇ 7 ਦਿਨਾਂ ਲਈ ਸੇਵਾ ਸ਼ੁਰੂ ਹੋ ਜਾਵੇਗੀ। 10 ਦਸੰਬਰ ਤੋਂ ਹਿੰਡਨ ਨੂੰ ਬਠਿੰਡਾ ਨਾਲ ਵੀ ਜੋੜ ਦਿੱਤਾ ਜਾਵੇਗਾ।