flying sikh milkha singh has passed away: ਦੇਸ਼ ਦੇ ਦਮਦਾਰ ਦੌੜਾਕ ਅਤੇ ਆਪਣੀਆਂ ਉਪਲੱਬਧੀਆਂ ਨਾਲ ਦੁਨੀਆ ‘ਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਐਥਲੀਟ ਮਿਲਖਾ ਸਿੰਘ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ।ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਉਹ ਕੋਰੋਨਾ ਨਾਲ ਜੂਝਣ ਦੇ ਬਾਅਦ ਫਲਾਇੰਗ ਸਿੱਖ ਮਿਲਖਾ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਏ।ਇਸੇ ਹਫਤੇ ਉਨਾਂ੍ਹ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦੇਹਾਂਤ ਵੀ ਕੋਰੋਨਾ ਕਾਰਨ ਹੋਇਆ ਸੀ,
ਮਿਲਖਾ ਸਿੰਘ ਨੇ 91 ਸਾਲ ਦੀ ਉਮਰ ‘ਚ ਆਪਣਾ ਆਖਰੀ ਸਾਹ ਲਿਆ।ਦੂਜੇ ਪਾਸੇ ਨਿਰਮਲ ਮਿਲਖਾ ਸਿੰਘ 85 ਸਾਲਾਂ ਦੀ ਸੀ।ਬੀਤੇ ਦਿਨ ਹੀ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਏ ਸੀ, ਪਰ ਅਚਾਨਕ ਉਨਾਂ੍ਹ ਦੀ ਸਿਹਤ ਨਾਜ਼ੁਕ ਹੋ ਗਈ ਅਤੇ ਇਸ ਤੋਂ ਬਾਅਦ ਉਨਾਂ੍ਹ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ।ਜਿੱਥੇ ਉਨਾਂ੍ਹ ਦਾ ਦੇਹਾਂਤ ਹੋ ਗਿਆ।
ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ‘ਚ ਹੋਇਆ।ਇਸੇ ਹਫਤੇ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਮਿਲਖਾ ਸਿੰਘ ਆਪਣੀ ਪਤਨੀ ਦੇ ਦਾ ਸੰਸਕਾਰ ‘ਚ ਵੀ ਸ਼ਾਮਲ ਨਹੀਂ ਹੋ ਸਕੇ ਸਨ ਕਿਉਂ ਕਿ ਉਹ ਖੁਦ ਵੀ ਆਈਸੀਯੂ ‘ਚ ਭਰਤੀ ਸਨ।
ਇਹ ਵੀ ਪੜੋ:’ਫਲਾਇੰਗ ਸਿੱਖ’ ਮਿਲਖਾ ਸਿੰਘ ਦੀ ਅੰਤਿਮ ਯਾਤਰਾ, ਭਾਵੁਕ ਅੱਖਾਂ ਨਾਲ ਸ਼ਰਧਾਂਜਲੀ, ਹਰ ਕੋਈ ਕਰ ਰਿਹਾ ਨਮਨ