For the next : ਹੁਸ਼ਿਆਰਪੁਰ : ਪੰਜਾਬ ‘ਚ ਜਿਥੇ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ ਉਥੇ ਗਰਮੀ ਨੇ ਵੀ ਲੋਕਾਂ ਦੇ ਪੂਰੇ ਵੱਟ ਕੱਢੇ ਪਏ ਹਨ। ਪਰ ਹੁਣ ਇੱਕ ਚੰਗੀ ਖਬਰ ਪੰਜਾਬ ਦੇ ਮੌਸਮ ਦੇ ਬਾਰੇ ‘ਚ ਆ ਰਹੀ ਹੈ। ਇਸ ਸਾਲ ਮੌਨਸੂਨ ਨੇ ਵੀ ਪੰਜਾਬ ਚ ਜਿਆਦਾ ਰੰਗ ਨਹੀਂ ਦਿਖਾਇਆ ਅਤੇ ਆਮ ਨਾਲੋਂ ਬਹੁਤ ਜ਼ਿਆਦਾ ਘੱਟ ਮੀਂਹ ਦੇਖਣ ਨੂੰ ਮਿਲਿਆ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਠੰਢ ਦੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਹੁਸ਼ਿਆਰਪੁਰ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਦੇ ਮੌਸਮ ‘ਚ ਹੁਣ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਪਹਿਲਾਂ ਜਿੱਥੇ ਲੋਕ ਦਿਨ ਸਮੇਂ ਹੁੰਮਸ ਮਹਿਸੂਸ ਕਰਦੇ ਸਨ, ਉਥੇ ਹੀ ਹੁਣ ਦਿਨ ਦਾ ਮੌਸਮ ਵੀ ਸੁਹਾਵਣਾ ਬਣਿਆ ਹੋਇਆ ਹੈ।
ਸ਼ਾਮ ਹੁੰਦੇ ਹੀ ਹੁਣ ਲੋਕਾਂ ਨੂੰ ਹਲਕੀ ਜਿਹੀ ਠੰਡ ਦਾ ਅਹਿਸਾਸ ਹੋਣ ਲਗਦਾ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਹੋਈ ਅਚਾਨਕ ਬਰਫਬਾਰੀ ਨਾਲ ਪੰਜਾਬ ‘ਚ ਵੀ ਮੌਸਮ ਨੇ ਕਰਵਟ ਲਈ ਹੈ ਅਤੇ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਸ਼ਹਿਰ ਦਾ ਵਧ ਤੋਂ ਵਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ਹਿਰ ਦੀਆਂ ਸੜਕਾਂ ਉੱਤੇ ਵੀ ਵਾਹਨਾਂ ਦੀ ਗਿਣਤੀ ਜ਼ਿਆਦਾ ਵਿਖਾਈ ਦੇ ਰਹੀ ਹੈ। ਸ਼ਹਿਰ ਦੇ ਬਾਜ਼ਾਰਾਂ ‘ਚ ਭੀੜ ਵੀ ਵੱਧ ਗਈ ਹੈ। ਪਿੰਡਾਂ ਵਿਚ ਵੀ ਹੁਣ ਮੌਸਮ ‘ਚ ਤਬਦੀਲੀ ਆਉਣ ਨਾਲ ਲੋਕਾਂ ਨੇ ਆਪਣੇ ਘਰਾਂ ਅਤੇ ਦੁਕਾਨਾਂ ‘ਚ ਲੱਗੇ ਕੂਲਰ ਅਤੇ ਏ. ਸੀ. ਬੰਦ ਕਰ ਦਿੱਤੇ ਹਨ। ਜਾਣਕਾਰੀ ਦਿੰਦਿਆਂ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਹੁਣੇ ਅਗਲੇ 2-3 ਦਿਨਾਂ ਵਿਚ ਮੀਂਹ ਤਾਂ ਨਹੀਂ ਪਵੇਗਾ ਪਰ ਦੂਜੇ ਪਾਸੇ ਮੌਸਮ ‘ਚ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ, ਠੰਡ ਵਧ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲ ਸਕਦੀ ਹੈ।