ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਪੰਜਾਬ ਪਰਤਣਗੇ । ਦੱਸ ਦੇਈਏ ਕਿ ਕੈਪਟਨ ਅਮਰਿੰਦਰ ਆਪਣੀ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਲਈ ਲੰਡਨ ਗਏ ਸੀ। ਜਿੱਥੇ ਉਨ੍ਹਾ ਦੀ ਸਰਜਰੀ ਸਫ਼ਲ ਹੋਈ ਹੈ ਅਤੇ ਉਹ ਹੁਣ ਠੀਕ ਵੀ ਹੋ ਰਹੇ ਹਨ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਕਰਨ ਲਈ ਧੰਨਵਾਦ ਕੀਤਾ ਹੈ।
ਦਰਅਸਲ, ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ, “ਕੁਝ ਦਿਨ ਪਹਿਲਾਂ ਹੋਈ ਮੇਰੀ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਤੋਂ ਜਲਦ ਸਿਹਤਯਾਬੀ ਲਈ ਤੁਹਾਡੀਆਂ ਸਾਰਿਆਂ ਵੱਲੋਂ ਕੀਤੀਆਂ ਅਰਦਾਸਾਂ ਅਤੇ ਭੇਜੀਆਂ ਸ਼ੁੱਭਕਾਮਨਾਵਾਂ ਲਈ ਮੈਂ ਆਪ ਸਭ ਦਾ ਦਿਲੋਂ ਧੰਨਵਾਦੀ ਹਾਂ । ਮੇਰਾ ਅਪਰੇਸ਼ਨ ਦੋ ਬੜੇ ਹੀ ਹੋਣਹਾਰ ਪੰਜਾਬੀ ਸਰਜਨਾਂ, ਅਮਰਜੀਤ ਰਾਏ ਅਤੇ ਏਕਰੂਪ ਚੋਪੜਾ ਵਲੋਂ ਕੀਤਾ ਗਿਆ । ਮੈਂ ਮੁੜ ਪੂਰਨ ਸਿਹਤਯਾਬੀ ਵੱਲ ਵੱਧ ਰਿਹਾ ਹਾਂ ਅਤੇ ਜਲਦੀ ਹੀ ਤੁਹਾਡੇ ਵਿਚਕਾਰ ਵਾਪਸ ਆਵਾਂਗਾ।”
ਵੀਡੀਓ ਲਈ ਕਲਿੱਕ ਕਰੋ -: