Former Punjab Chief : ਪੰਜਾਬ ਦੇ ਸਾਬਕਾ ਚੀਫ ਸੈਕ੍ਰੇਟਰੀ ਸਰਵੇਸ਼ ਕੌਸ਼ਲ ਵੀ ਫੇਸਬੁੱਕ ‘ਤੇ ਡੁਬਲੀਕੇਟ ਅਕਾਊਂਟ ਬਣਾ ਕੇ ਪੈਸੇ ਮੰਗਣ ਵਾਲੇ ਗਿਰੋਹ ਦਾ ਨਿਸ਼ਾਨਾ ਬਣ ਗਏ ਹਨ। ਉਨ੍ਹਾਂ ਨੇ ਖੁਦ ਆਪਣੇ ਅਸਲੀ ਅਕਾਊਂਟ ਨਾਲ ਇਸ ਸਬੰਧ ‘ਚ ਪੋਸਟ ਪਾ ਕੇ ਆਪਣੇ ਫੇਸਬੁੱਕ ਫ੍ਰੈਂਡਸ ਨੂੰ ਸਾਵਧਾਨ ਕੀਤਾ ਹੈ। ਉਸ ਤੋਂ ਬਾਅਦ ਉਨ੍ਹਾਂ ਦੇ ਕਈ ਫੇਸਬੁੱਕ ਫ੍ਰੈਂਡਸ ਨੇ ਉਨ੍ਹਾਂ ਨੂੰ ਮੈਸੇਂਜਰ ਜ਼ਰੀਏ ਭੇਜੇ ਪੈਸ ਮੰਗਣ ਦੇ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਲਿਖਿਆ ਕਿ ਕਿਸੇ ਨੇ ਉਨ੍ਹਾਂ ਦੇ ਨਾਂ ਦਾ ਫਰਜ਼ੀ ਅਕਾਊਂਟ ਬਣਾਇਆ ਹੈ ਅਤੇ ਉਨ੍ਹਾਂ ਦੇ ਨਾਂ ਤੋਂ ਮੈਸੇਜ ਭੇਜ ਕੇ ਫਾਈਨੈਂਸ਼ੀਅਲ ਹੈਲਪ ਮਤਲਬ ਪੈਸੇ ਮੰਗ ਰਹੇ ਹਨ। ਇਸ ਲਈ ਪੇਟੀਐੱਮ ਤੋਂ ਪੈਸੇ ਟ੍ਰਾਂਸਫਰ ਕਰਨ ਨੂੰ ਕਿਹਾ ਜਾ ਰਿਹਾ ਹੈ।
ਇੰਝ ਹੀ ਉਨ੍ਹਾਂ ਦੇ ਕਈ ਫੇਸਬੁੱਕ ਫ੍ਰੈਂਡਸ ਨੇ ਇਸ ਦੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਉਨ੍ਹਾਂ ਦੇ ਨਾਂ ਤੋਂ ਬਣੇ ਫੇਕ ਅਕਾਊਂਟ ਨਾਲ ਫ੍ਰੈਂਡ ਰਿਕਵੈਸਟ ਤੇ 3000 ਰੁਪਏ ਮੰਗਣ ਦੇ ਮੈਸੇਜ ਆਏ। ਸਾਰਿਆਂ ਨੂੰ ਇੱਕ ਹੀ ਤਰ੍ਹਾਂ ਦਾ ਮੈਸੇਜ ਭੇਜਿਆ ਗਿਆ। ਹਾਲਾਂਕਿ ਜ਼ਿਆਦਾਤਰ ਫੇਸਬੁੱਕ ਫ੍ਰੈਂਡਸ ਨੂੰ ਸੂਬੇ ਦੇ ਚੀਫ ਸੈਕ੍ਰੇਟਰੀ ਤੇ ਆਈ. ਏ. ਐੱਸ. ਅਧਿਕਾਰੀ ਰਹੇ ਸਰਵੇਸ਼ ਕੌਸ਼ਲ ਦੀ ਸਿਰਫ 3000 ਰੁਪਏ ਮੰਗਣ ਕਾਰਨ ਤੁਰੰਤ ਸਮਝ ਆ ਗਿਆ ਕਿ ਇਹ ਕਿਸੇ ਠੱਗ ਦਾ ਕੰਮ ਹੈ। ਜਦੋਂ ਸਾਬਕਾ ਚੀਫ ਸੈਕ੍ਰੇਟਰੀ ਸਰਵੇਸ਼ ਕੌਸ਼ਲ ਦੇ ਫੇਸਬੁੱਕ ਫ੍ਰੈਂਡਸ ਗੌਰਵ ਨੇ ਉਨ੍ਹਾਂ ਦੇ ਡੁਪਲੀਕੇਟ ਅਕਾਊਂਟ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਉਨ੍ਹਾਂ ਦੇ ਯੂਜ਼ਰਨੇਮ ‘ਚ ਨਾਂ ਰਾਮਤੀਰਥ ਯਾਦਵ ਲਿਖਿਆ ਹੋਇਆ ਹੈ। ਫੇਸਬੁੱਕ ‘ਤੇ ਕਿਸੇ ਦੇ ਪੈਸੇ ਮੰਗਣ ‘ਤੇ ਇਸ ਤਰ੍ਹਾਂ ਦੀ ਜਾਂਚ ਕਰਕੇ ਵੀ ਠੱਗੀ ਤੋਂ ਬਚਿਆ ਜਾ ਸਕਦਾ ਹੈ।
ਜੇਕਰ ਫੇਸਬੁੱਕ ਮੈਸੇਂਜਰ ‘ਤੇ ਤੁਹਾਡਾ ਕੋਈ ਦੋਸਤ, ਰਿਸ਼ਤੇਦਾਰ ਖੁਦ ਨੂੰ ਮੁਸੀਬਤ ‘ਚ ਫਸੇ ਹੋਣ, ਬੀਮਾਰ ਹੋਣ ਜਾਂ ਫਿਰ ਕੋਈ ਦੂਜੀ ਮਜਬੂਰੀ ਦੱਸ ਕੇ ਪੈਸਿਆਂ ਦੀ ਮੰਗ ਕਰੇ ਤਾਂ ਬਿਨਾਂ ਸੋਚੇ ਸਮਝੇ ਪੈਸੇ ਨਾ ਦਿਓ। ਪੈਸੇ ਦੇਣ ਤੋਂ ਪਹਿਲਾਂ ਪੁਸ਼ਟੀ ਕਰ ਲਓ ਕਿ ਇਹ ਮੈਸੇਜ ਉਸੇ ਵਿਅਕਤੀ ਨੇ ਭੇਜਿਆ ਹੈ। ਇਸੇ ਲਈ ਤੁਸੀਂ ਉਸ ਵਿਅਕਤੀ ਤੋਂ ਗੱਲ ਕਰ ਸਕਦੇ ਹੋ ਜਾਂ ਫਿਰ ਉਨ੍ਹਾਂ ਦੇ ਨੇੜੇ ਜਾਂ ਪਰਿਵਾਰਕ ਮੈਂਬਰਾਂ ਨਾਲ ਜ਼ਰੂਰ ਗੱਲ ਕੀਤੀ ਜਾਵੇ। ਜੇਕਰ ਕਿਸੇ ਦੇ ਇੱਕ ਹੀ ਨਾਂ ਦੇ ਅਕਾਊਂਟ ਤੋਂ ਦੂਜੀ ਵਾਰ ਫ੍ਰੈਂਡ ਰਿਕਵੈਸਟ ਆਉਂਦੀ ਹੈ ਤਾਂ ਬਿਨਾਂ ਸੋਚੇ ਅਕਸਪੈਟ ਨਾ ਕਰ ਲਓ। ਪਹਿਲਾਂ ਉਕਤ ਵਿਅਕਤੀ ਤੋਂ ਜਾਣ ਲਓ ਕਿ ਉਨ੍ਹਾਂ ਨੇ ਦੂਜੀ ਆਈ. ਡੀ.ਬਣਾਈ ਹੈ ਜਾਂ ਕਿਸੇ ਠੱਗ ਨੇ ਬਣਾਈ ਹੈ। ਸਾਹਮਣੇ ਵਾਲੇ ਨੂੰ ਅਕਾਊਂਟ ‘ਚ ਪੈਸੇ ਟ੍ਰਾਂਸਫਰ ਕਰਨ ਦੀ ਬਜਾਏ ਮਿਲ ਕੇ ਪੈਸੇ ਦੇਣ ਨੂੰ ਕਿਹਾ। ਠੱਗ ਹੋਵੇਗਾ ਤਾਂ ਤੁਰੰਤ ਉਸ ਦੀਆਂ ਗੱਲਾਂ ਬਦਲ ਜਾਣਗੀਆਂ ਅਤੇ ਉਹ ਤੁਹਾਨੂੰ ਨੈੱਟ ਬੈਂਕਿੰਗ ਜਾਂ ਪੇਟੀਐੱਮ ਤੇ ਗੂਗਲ ਪੇ ਆਦਿ ਆਨਲਾਈਨ ਤਰੀਕੇ ਨਾਲ ਪੈਸੇ ਜਮ੍ਹਾ ਕਰਨ ਨੂੰ ਕਹੇਗਾ। ਜੇਕਰ ਫੋਨ ਨਹੀਂ ਲੱਗ ਰਿਹਾ ਤਾਂ ਮੈਸੇਂਜਰ ‘ਤੇ ਹੀ ਵੀਡੀਓ ਕਾਲ ਕਰ ਸਕਦੇ ਹਨ। ਜੇਕਰ ਸਹੀ ਵਿਅਕਤੀ ਹੋਇਆ ਤਾਂ ਫੋਨ ਚੁੱਕੇਗਾ ਨਹੀਂ ਤਾਂ ਵੀਡੀਓ ਕਾਲ ‘ਤੇ ਗੱਲ ਨਹੀਂ ਕਰੇਗਾ।