ਗਣਤੰਤਰ ਦਿਵਸ ‘ਤੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਚਾਰ ਸ਼ਖਸੀਅਤਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਭੁੱਲਰ (ਖੇਡਾਂ), ਸੰਤ ਨਿਰੰਜਨ ਦਾਸ (ਅਧਿਆਤਮਿਕਤਾ) ਅਤੇ ਬਲਦੇਵ ਸਿੰਘ (ਖੇਡਾਂ) ਨੂੰ ਇਹ ਸਨਮਾਨ ਮਿਲੇਗਾ। ਸਾਬਕਾ ਡੀਆਈਜੀ ਇੰਦਰਜੀਤ ਸਿੱਧੂ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਭਾਰਤ ਦੀ ਮਸ਼ਹੂਰ ਮਹਿਲਾ ਕ੍ਰਿਕਟਰ ਅਤੇ ਟੀਮ ਕਪਤਾਨ, ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਦੇਣ ਦਾ ਐਲਾਨ ਕੀਤਾ ਹੈ। ਉਸ ਨੇ ਵਿਸ਼ਵ ਕੱਪ ਜੇਤੂ ਟੀਮ ਦੀ ਅਗਵਾਈ ਕੀਤੀ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਹੈ। ਹਰਮਨਪ੍ਰੀਤ ਕੌਰ ਨੂੰ ਖੇਡਾਂ ਵਿੱਚ ਉਸ ਦੇ ਸ਼ਾਨਦਾਰ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਸਨਮਾਨ ਉਸ ਨੂੰ ਮਹਿਲਾ ਕ੍ਰਿਕਟ ਨੂੰ ਮੁੜ ਸੁਰਜੀਤ ਕਰਨ, ਟੀਮ ਨੂੰ ਕਈ ਇਤਿਹਾਸਕ ਜਿੱਤਾਂ ਵੱਲ ਲੈ ਜਾਣ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨ ਲਈ ਦਿੱਤਾ ਗਿਆ।
ਪੰਜਾਬ ਦੇ ਸੰਤ ਨਿਰੰਜਨ ਦਾਸ ਜੀ ਨੂੰ ਉਨ੍ਹਾਂ ਦੇ ਧਾਰਮਿਕ ਕਾਰਜ ਲਈ ਪਦਮ ਸ਼੍ਰੀ ਮਿਲੇਗਾ। ਉਹ ਇੱਕ ਪ੍ਰਸਿੱਧ ਅਧਿਆਤਮਿਕ ਆਗੂ ਅਤੇ ਧਾਰਮਿਕ ਗੁਰੂ ਹਨ। ਉਹ ਡੇਰਾ ਸੱਚਖੰਡ ਬੱਲਾਂ ਦੇ ਮੁੱਖ ਸੰਤ ਹਨ, ਜੋ ਕਿ ਸਭ ਤੋਂ ਵੱਡੇ ਰਵਿਦਾਸੀਆ ਧਾਰਮਿਕ ਭਾਈਚਾਰਿਆਂ ਵਿੱਚੋਂ ਇੱਕ ਦੀ ਅਗਵਾਈ ਕਰਦਾ ਹੈ। 1994 ਵਿੱਚ ਉਨ੍ਹਾਂ ਨੂੰ ਡੇਰਾ ਸੱਚਖੰਡ ਬੱਲਾਂ ਦਾ ਮੁਖੀ (ਗੱਦੀਨਸ਼ੀਨ) ਨਿਯੁਕਤ ਕੀਤਾ ਗਿਆ ਸੀ। ਉਦੋਂ ਤੋਂ ਉਹ ਰਾਇਦਾਸੀ ਭਾਈਚਾਰੇ ਦੇ ਇੱਕ ਪ੍ਰਮੁੱਖ ਧਾਰਮਿਕ ਆਗੂ ਰਹੇ ਹਨ। ਉਹ ਧਾਰਮਿਕ ਪ੍ਰੋਗਰਾਮਾਂ, ਮੰਦਰਾਂ ਅਤੇ ਸਮਾਜ ਸੇਵਾ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਧਾਰਮਿਕ ਅਤੇ ਸਮਾਜਿਕ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਹੈ।

ਭਾਰਤੀ ਹਾਕੀ ਲਈ ਕਈ ਸਟਾਰ ਖਿਡਾਰੀ ਪੈਦਾ ਕਰਨ ਵਾਲੇ ਹਾਕੀ ਕੋਚ ਬਲਦੇਵ ਸਿੰਘ ਨੂੰ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਉਹ ਸ਼ਾਹਬਾਦ (ਹਰਿਆਣਾ) ਵਿੱਚ ਲੰਬੇ ਸਮੇਂ ਤੱਕ ਇੱਕ ਹਾਕੀ ਅਕੈਡਮੀ ਚਲਾਉਂਦੇ ਰਹੇ, ਜੋ ਕਿ ਮਹਿਲਾ ਹਾਕੀ ਲਈ ਨਰਸਰੀ ਵਜੋਂ ਮਸ਼ਹੂਰ ਹੋਈ। ਉਨ੍ਹਾਂ ਨੇ ਰਾਣੀ ਰਾਮਪਾਲ ਵਰਗੀਆਂ ਖਿਡਾਰਨਾਂ ਪੈਦਾ ਕੀਤੀਆਂ ਹਨ। ਉਹ ਹੁਣ ਮੋਗਾ ਵਿੱਚ ਇੱਕ ਅਕੈਡਮੀ ਚਲਾਉਂਦੇ ਹਨ।
ਬਾਅਦ ਵਿੱਚ, ਉਨ੍ਹਾਂ ਨੇ ਖਾਲਸਾ ਕਾਲਜ ਹਾਕੀ ਅਕੈਡਮੀ, ਅੰਮ੍ਰਿਤਸਰ ਵਿੱਚ ਵੀ ਭੂਮਿਕਾ ਨਿਭਾਈ, ਜਿੱਥੇ ਨੌਜਵਾਨ ਖਿਡਾਰੀਆਂ ਨੂੰ ਟ੍ਰੇਨਿੰਗ ਮਿਲਦੀ ਰਹੀ ਹੈ। ਜਿਨ੍ਹਾਂ ਖਿਡਾਰਨਾਂ ਨੂੰ ਉਨ੍ਹਾਂ ਨੇ ਸਿਖਲਾਈ ਦਿੱਤੀ ਉਨ੍ਹਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਨਵਜੋਤ ਕੌਰ, ਭੁਪਿੰਦਰ ਕੌਰ, ਸੁਰਿੰਦਰ ਕੌਰ, ਜਿਤਸੀਤ ਕੌਰ, ਰਾਜਵਿੰਦਰ ਕੌਰ, ਰਿਤੂ ਰਾਣੀ, ਓਲੰਪੀਅਨ ਅਤੇ ਅੰਤਰਰਾਸ਼ਟਰੀ ਖਿਡਾਰਨਾਂ ਸਮੇਤ ਲਗਭਗ 16 ਖਿਡਾਰਨਾਂ ਸ਼ਾਮਲ ਹਨ।
87 ਸਾਲਾ ਪੰਜਾਬ ਦੇ ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਨੂੰ ਪਦਮ ਪੁਰਸਕਾਰ 2026 ਦੇ ਤਹਿਤ ਸਮਾਜਿਕ ਕਾਰਜਾਂ ਦੇ ਖੇਤਰ ਵਿੱਚ ਦਿੱਤਾ ਜਾਵੇਗਾ। ਉਹ ਪੰਜਾਬ ਪੁਲਿਸ ਦੇ ਸੇਵਾਮੁਕਤ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਨ।

ਇਹ ਵੀ ਪੜ੍ਹੋ : ਮਰਹੂਮ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ, 131 ਪਦਮ ਪੁਰਸਕਾਰਾਂ ਦਾ ਐਲਾਨ
ਉਹ 1964 ਬੈਚ ਦੇ ਆਈਪੀਐਸ ਅਧਿਕਾਰੀ ਸਨ ਜੋ 1996 ਵਿੱਚ ਰਿਟਾਇਰ ਹੋਏ ਸਨ। ਉਹ ਚੰਡੀਗੜ੍ਹ ਦੇ ਸੈਕਟਰ 49 (ਆਈਏਐਸ-ਆਈਪੀਐਸ ਅਫਸਰਜ਼ ਕੋਆਪਰੇਟਿਵ ਸੋਸਾਇਟੀ) ਵਿੱਚ ਰਹਿੰਦੇ ਹਨ। 10 ਸਾਲਾਂ ਤੋਂ ਵੱਧ ਸਮੇਂ ਤੋਂ ਉਹ ਇੱਕ ਸੈਨੀਟੇਸ਼ਨ ਕਾਰਟ (ਰੇਹੜੀ) ਉਧਾਰ ਲੈ ਕੇ ਹਰ ਰੋਜ਼ ਸਵੇਰੇ 6 ਵਜੇ ਗਲੀਆਂ ਅਤੇ ਨਾਲੀਆਂ ਦੀ ਸਫਾਈ ਕਰਦੇ ਹਨ। ਉਨ੍ਹਾਂ ਨੂੰ ਆਪਣੇ ਸਮਾਜਿਕ ਕਾਰਜਾਂ ਅਤੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਪਦਮਸ਼੍ਰੀ ਪੁਰਸਕਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਇਹ ਮਿਹਨਤ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਵਾਇਰਲ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
























