ਆਜ਼ਾਦੀ ਘੁਲਾਟੀਏ ਸਰਦਾਰ ਮੋਹਨ ਸਿੰਘ ਨੇ 21 ਜਨਵਰੀ ਨੂੰ 103 ਸਾਲ ਦੀ ਉਮਰ ਵਿੱਚ ਪਟਿਆਲਾ ਵਿਖੇ ਆਖਰੀ ਸਾਹ ਲਏ । ਉਨ੍ਹਾਂ ਦਾ ਸਸਕਾਰ ਉਨ੍ਹਾਂ ਦੀ ਬੇਟੀ ਜਸਵਿੰਦਰ ਕੌਰ ਨੇ ਸਰਕਾਰੀ ਸਨਮਾਨਾਂ ਨਾਲ ਕੀਤਾ । ਸਰਦਾਰ ਮੋਹਨ ਸਿੰਘ ਨੇ ਆਜ਼ਾਦੀ ਘੁਲਾਟੀਏ ਦਾ ਦਰਜਾ ਹਾਸਲ ਕਰਨ ਲਈ ਸਾਰੀ ਉਮਰ ਸੰਘਰਸ਼ ਕੀਤਾ।
ਦੱਸ ਦੇਈਏ ਕਿ ਮੋਹਨ ਸਿੰਘ ਨੇ 2017 ਵਿੱਚ ਜਲ੍ਹਿਆਂਵਾਲਾ ਬਾਗ ਕਤਲੇਆਮ ਵਿੱਚ ਆਪਣੇ ਦਾਦਾ ਈਸ਼ਰ ਸਿੰਘ ਦੀ ਮੌਤ ਦੇ ਮੁਆਵਜ਼ੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ। ਮੋਹਨ ਸਿੰਘ ਦੇ ਦਾਦਾ ਜੀ ਜਲ੍ਹਿਆਂਵਾਲਾ ਬਾਗ ਵਿਖੇ ਅਸੈਂਬਲੀ ਵਿੱਚ ਸ਼ਾਮਿਲ ਹੋਣ ਲਈ ਗਏ ਸੀ, ਜਿੱਥੇ ਹੋਏ ਕਤਲੇਆਮ ਵਿੱਚ ਉਹ ਮਾਰੇ ਗਏ ਸਨ।
ਇਹ ਵੀ ਪੜ੍ਹੋ: ਕੇਜਰੀਵਾਲ ਨੇ ਜਤਾਇਆ ਖਦਸ਼ਾ, ਪੰਜਾਬ ਚੋਣਾਂ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ED
ਦਾਇਰ ਪਟੀਸ਼ਨ ਵਿੱਚ ਮੋਹਨ ਸਿੰਘ ਨੇ ਕਿਹਾ ਸੀ ਕਿ ਜਲ੍ਹਿਆਂਵਾਲਾ ਬਾਗ ਟਰੱਸਟ ਵੱਲੋਂ ਰੱਖੇ ਰਿਕਾਰਡ ਵਿੱਚ ਹੋਰ ਪੀੜਤਾਂ ਦੇ ਨਾਲ ਉਸ ਦੇ ਦਾਦਾ ਜੀ ਦਾ ਨਾਂ ਵੀ ਪੰਜਾਬ ਸਰਕਾਰ ਦੇ ਵੱਖ-ਵੱਖ ਸੰਗ੍ਰਹਿਆਂ ਵਿੱਚ ਦਰਜ ਹੈ। ਮੋਹਨ ਸਿੰਘ ਨੇ ਆਪਣੇ ਦਾਦਾ ਜੀ ਨੂੰ ਸੁਤੰਤਰਤਾ ਸੈਨਾਨੀ ਵਜੋਂ ਮਾਨਤਾ ਦਿਵਾਉਣ ਲਈ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ, ਪਰ ਮੋਹਨ ਸਿੰਘ ਦੇ ਪਰਿਵਾਰ ਨੂੰ ਕੋਈ ਆਰਥਿਕ ਮੁਆਵਜ਼ਾ ਨਹੀਂ ਮਿਲਿਆ ਸੀ ।
ਵੀਡੀਓ ਲਈ ਕਲਿੱਕ ਕਰੋ -: