Gang of vehicle : ਫਿਰੋਜ਼ਪੁਰ : ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਸ਼ਨੀਵਾਰ ਰਾਤ ਨੂੰ ਛੇ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਪੁਲਿਸ ਨੇ ਚੋਰਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਜੋ ਵੱਖ-ਵੱਖ ਥਾਵਾਂ ਤੋਂ ਵਾਹਨ ਚੁੱਕਦੇ ਸਨ ਅਤੇ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰਾਂ ਸਮੇਤ 36 ਸਾਈਕਲ ਬਰਾਮਦ ਕੀਤੇ ਗਏ। ਟੀਮ ਦੀ ਅਗਵਾਈ ਡੀ ਐਸ ਪੀ ਬਰਿੰਦਰ ਸਿੰਘ ਇੰਸਪੈਕਟਰ, ਮਨੋਜ ਕੁਮਾਰ, ਅਮਨਦੀਪ ਕੰਬੋਜ ਐਸ.ਆਈ ਅਤੇ ਸੁਖਚੈਨ ਸਿੰਘ ਏ.ਐੱਸ.ਆਈ. ਵੱਲੋਂ ਕੀਤੀ ਗਈ ਤੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਹਥਿਆਰਬੰਦ ਲੁਟੇਰਾ ਗਿਰੋਹ ਬਸਤੀ ਭਾਟੀਆਨ ਵਾਲੀ ਦੇ ਇੱਕ ਉਜਾੜ ਖੇਤਰ ਵਿੱਚ ਲੁੱਟ ਵਿੱਚ ਸ਼ਾਮਲ ਸੀ ਅਤੇ ਇਸ ਦੇ ਮੈਂਬਰ ਵਾਹਨ ਚੁੱਕਣ ਦੀ ਯੋਜਨਾ ਬਣਾ ਰਹੇ ਹਨ। ਤੇਜ਼ੀ ਨਾਲ ਕੰਮ ਕਰ ਰਹੇ ਪੁਲਿਸ ਪਾਰਟੀ ਨੇ ਇੱਕ ਛਾਪੇਮਾਰੀ ਕੀਤੀ ਅਤੇ ਗਿਰੋਹ ਦੇ ਛੇ ਮੈਂਬਰਾਂ ਦੀ ਪਛਾਣ ਸੁਰਜੀਤ ਸਿੰਘ ਉਰਫ ਮੰਗਤ ਭਨੇਵਾਲੀ, ਗੁਰਪ੍ਰੀਤ ਸਿੰਘ ਉਰਫ ਗੋਰੀ ਮਸਤ ਕੇ, ਵਿੱਕੀ ਬਨੋ ਵਾਲਾ ਵੇਹੜਾ ਬਸਤੀ ਭੱਟੀਆ, ਸ਼ਮਸ਼ੇਰ ਸਿੰਘ, ਪੰਮਾ ਅਤੇ ਸੰਨੀ ਦੇ ਤੌਰ ਤੇ ਕੀਤੀ ਗਈ।
ਮੁੱਢਲੀ ਪੁੱਛਗਿੱਛ ਦੌਰਾਨ ਗਿਰੋਹ ਦੇ ਮੈਂਬਰਾਂ ਦੁਆਰਾ ਇਹ ਖੁਲਾਸਾ ਹੋਇਆ ਕਿ ਉਹ ਵਾਹਨ ਵੱਖ-ਵੱਖ ਥਾਵਾਂ ਤੋਂ ਚੁੱਕਦੇ ਸਨ ਅਤੇ ਵਾਹਨਾਂ ਦੀ ਵਰਤੋਂ ਕਰਦੇ ਸਨ, ਕੁਝ ਦੇਰ ਮਜ਼ਾ ਲੈਂਦੇ ਸਨ ਤੇ ਬਾਅਦ ‘ਚ ਉਹ ਉਨ੍ਹਾਂ ਨੂੰ ਛੱਡ ਦਿੰਦੇ ਸਨ ਜਾਂ ਇਕੱਲੇ ਜਗ੍ਹਾ ਤੇ ਖੜ੍ਹੇ ਕਰ ਦਿੰਦੇ ਸਨ। ਐਸਐਸਪੀ ਨੇ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਵਿਚੋਂ 36 ਬਾਈਕ ਬਰਾਮਦ ਕੀਤੇ ਗਏ ਹਨ ਤੇਜ਼ਧਾਰ ਹਥਿਆਰਾਂ ‘ਕਾਪਸ’ ਅਤੇ ਤਲਵਾਰਾਂ ਬਰਾਮਦ ਕੀਤੀਆਂ ਗਈਆਂ ਜੋ ਕਿ ਨਿਰਧਾਰਤ ਸਥਾਨ ’ਤੇ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਿਰਾਸਤ ਵਿੱਚੋਂ ਹੋਰ ਬਰਾਮਦਗੀ ਸੰਭਵ ਹੈ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਜੋ ਪਹਿਲਾਂ ਦੀਆਂ ਘਟਨਾਵਾਂ ਦੇ ਰਿਕਾਰਡ ਸਾਹਮਣੇ ਆਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਸਕੇ ਤੇ ਗਿਰੋਹ ‘ਚ ਸ਼ਾਮਲ ਹੋਰਨਾਂ ਦਾ ਵੀ ਪਤਾ ਲਗਾਇਆ ਜਾ ਸਕੇ।