DIG ਹਰਚਰਨ ਸਿੰਘ ਭੁੱਲਰ ਮਾਮਲੇ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅੱਜ ਨਾਭਾ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ‘ਤੇ ਬੋਲਦਿਆਂ ਰਾਜਪਾਲ ਨੇ ਕਿਹਾ ਕਿ ਇੰਨਾ ਵੱਡਾ ਪ੍ਰਸ਼ਾਸਨਿਕ ਢਾਂਚਾ ਹੋਣ ਦੇ ਬਾਵਜੂਦ ਜਦੋਂ ਕਿਸੇ ਨੂੰ ਇਹ ਨਹੀਂ ਪਤਾ ਕਿ ਇੰਨੇ ਵੱਡੇ ਅਹੁਦੇ ‘ਤੇ ਮੁਲਾਜਮ ਆਪਣੇ ਘਰ ਵਿਚ ਕਿੰਨਾ ਪੈਸਾ ਇਕੱਠਾ ਕਰ ਰਿਹਾ ਹੈ, ਸਾਨੂੰ ਇੰਨੇ ਸਮੇਂ ਤੋਂ ਦਿਸਿਆ ਕਿਉਂ ਨਹੀਂ, ਇਸ ਤੋਂ ਜਿਆਦਾ ਮੰਦਭਾਗਾ ਕੁਝ ਨਹੀਂ ਹੋ ਸਕਦਾ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਭੁੱਲਰ ਦੇ ਘਰੋਂ 7 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਰਾਤੋ-ਰਾਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਪੈਸਾ ਲੰਬੇ ਸਮੇਂ ਤੋਂ ਇਕੱਠਾ ਕੀਤਾ ਗਿਆ ਸੀ। ਰਾਜਪਾਲ ਨੇ ਸੀਬੀਆਈ ਦੀ ਗ੍ਰਿਫ਼ਤਾਰੀ ਨੂੰ ਇੱਕ ਵੱਡਾ ਕਦਮ ਦੱਸਿਆ ਅਤੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਬਾਰੇ ਗੱਲ ਕਰਨਾ ਆਸਾਨ ਹੈ, ਪਰ ਇਸਨੂੰ ਹਕੀਕਤ ਵਿੱਚ ਬਦਲਣਾ ਬਹੁਤ ਮੁਸ਼ਕਲ ਹੈ।
ਇਹ ਵੀ ਪੜ੍ਹੋ : Weight Loss, ਜੋੜਾਂ ਦੇ ਦਰਦ ਤੋਂ ਅਰਾਮ… ਇਸ ਤਰੀਕੇ ਹਲਦੀ-ਆਂਵਲਾ ਦਾ ਪਾਣੀ ਪੀਓ, ਮਿਲਣਗੇ ਕਈ ਫਾਇਦੇ
ਇੱਕ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਗਈ ਅਜਿਹੀ ਘਟਨਾ ਪੂਰੇ ਸਿਸਟਮ ਨੂੰ ਹਿਲਾ ਦਿੰਦੀ ਹੈ। ਕਟਾਰੀਆ ਨੇ ਇਹ ਵੀ ਮੰਨਿਆ ਕਿ ਇਹ ਸਾਡੀਆਂ ਅੱਖਾਂ ਸਾਹਮਣੇ ਹੋਇਆ, ਇਸ ਲਈ ਸਾਡੀ ਵੀ ਜਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਨੂੰਨ ਵਿੱਚ ਜਨਤਾ ਦਾ ਵਿਸ਼ਵਾਸ ਬਰਕਰਾਰ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੀ ਕੋਠੀ ਅਤੇ ਫਾਰਮ ਹਾਊਸ ਤੋਂ ਮਿਲੇ ਸਮਾਨ ਦੀ ਪੂਰੀ ਡਿਟੇਲ CBI ਨੇ ਜਾਰੀ ਕੀਤੀ ਹੈ। ਚੰਡੀਗੜ੍ਹ ਸਥਿਤ ਕੋਠੀ ਤੋਂ ਸਾਢੇ 7 ਕਰੋੜ ਕੈਸ਼, ਢਾਈ ਕਿਲੋ ਸੋਨੇ ਦ ਜਵੈਲਰੀ, ਲਗਜਰੀ ਘੜੀਆਂ, ਹਥਿਆਰ, ਬੈਂਕ ਅਕਾਊਂਟਸ ਦ ਡਿਟੇਲਸ ਅਤੇ 50 ਤੋਂ ਵੱਧ ਪ੍ਰਾਪਰਟੀ ਦੇ ਡਾਕੂਮੈਂਟਸ ਮਿਲੇ ਹਨ।
ਵੀਡੀਓ ਲਈ ਕਲਿੱਕ ਕਰੋ -:
























