ਕਿਸਾਨੀ ਅੰਦੋਲਨ ਨੂੰ ਹਰ ਇੱਕ ਵਰਗ ਹਮਾਇਤ ਕਰਦਾ ਨਜ਼ਰ ਆ ਰਿਹਾ ਹੈ। ਅੱਜ ਗੁਰਦਾਸਪੁਰ ਵਿੱਚ ਇੱਕ ਅਧਿਆਪਕ ਆਪਣੀ ਕਾਰ ‘ਤੇ ਕਿਸਾਨੀ ਝੰਡਾ ਲਗਾ ਕੇ, ਆਪਣੀ ਲਾੜੀ ਨਾਲ ਵਿਆਹ ਕਰਵਾਉਣ ਲਈ ਗੁਰਦੁਆਰਾ ਸਾਹਿਬ ਪਹੁੰਚਿਆ। ਲਾੜੇ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਖੇਤੀ ਉਸ ਲਈ ਸਭ ਕੁਝ ਹੈ ਅਤੇ ਉਹ ਸੰਘਰਸ਼ਸ਼ੀਲ ਕਿਸਾਨਾਂ ਦਾ ਸਮਰਥਨ ਕਰਦਾ ਹੈ।
ਜਾਣਕਾਰੀ ਦਿੰਦਿਆਂ ਲਾੜੇ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਇਕ ਕਿਸਾਨ ਦਾ ਬੇਟਾ ਹੈ ਅਤੇ ਉਹ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਪੂਰੀ ਹਮਾਇਤ ਕਰਦਾ ਹੈ, ਇਸ ਲਈ ਅੱਜ ਉਸ ਨੇ ਆਪਣੀ ਕਾਰ ਨੂੰ ਫੁੱਲਾਂ ਨਾਲ ਸਜਾਉਣ ਦੀ ਬਜਾਏ ਇਸ ਉੱਤੇ ਬੜੇ ਸਾਦੇ ਢੰਗ ਨਾਲ ਝੰਡਾ ਲਾਇਆ। ਉਸਦਾ ਵਿਆਹ ਗੁਰਦੁਆਰਾ ਸਾਹਿਬ ਵਿੱਚ ਹੋਇਆ ਹੈ, ਉਸਨੇ ਕਿਹਾ ਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਖੇਤੀ ਉਸ ਲਈ ਸਭ ਕੁਝ ਹੈ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਤੀ ਨਹੀਂ ਕਰਨ ਦੇਵੇਗਾ।
ਉਸਨੇ ਕਿਹਾ ਦਿੱਲੀ ਦੇ ਸਾਰੇ ਸੰਘਰਸ਼ਸ਼ੀਲ ਕਿਸਾਨਾਂ ਦਾ ਸਮਰਥਨ ਕਰੋ ਅਤੇ ਸਾਦੇ ਢੰਗ ਨਾਲ ਵਿਆਹ ਕਰੋ। ਵਿਆਹ ‘ਚ ਸ਼ਾਮਲ ਲੜਕੇ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਵਿੱਚ ਸੰਘਰਸ਼ ਕਰ ਰਹੇ ਹਨ ਇਸ ਲਈ ਹਰ ਪੰਜਾਬੀ ਨੂੰ ਚਾਹੀਦਾ ਹੈ ਕਿ ਸਾਦਾ ਵਿਆਹ ਕਰਨ।