Gurlal wrestler murder case : ਵੀਰਵਾਰ ਨੂੰ ਫਰੀਦਕੋਟ ਦੇ ਮੁੱਖ ਚੌਕ ਵਿੱਚ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ (ਗੁਰਲਾਲ ਪਹਿਲਵਾਨ) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਯੂਥ ਕਾਂਗਰਸੀ ਆਗੂ ਉੱਪਰ ਸੱਤ ਗੋਲੀਆਂ ਚਲਾਈਆਂ ਸਨ ਜੋ ਉਸ ਦੇ ਸਿਰ ਅਤੇ ਢਿੱਡ ਵਿੱਚ ਲੱਗੀਆਂ ਸੀ। ਕਾਂਗਰਸੀ ਲੀਡਰ ਗੁਰਲਾਲ ਪਹਿਲਵਾਨ ਦੀ ਹੱਤਿਆ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਵੀਰਵਾਰ ਰਾਤ ਨੂੰ ਫੇਸਬੁੱਕ ‘ਤੇ ਇੱਕ ਪੋਸਟ ਪਾ ਕੇ ਬਿਸ਼ਨੋਈ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆ ਗਿਆ ਹੈ, ਗੁਰਲਾਲ ਪਹਿਲਵਾਨ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਹੁਣ ਬਿਸ਼ਨੋਈ ਗਰੁੱਪ ਨੂੰ ਦਵਿੰਦਰ ਬੰਬੀਹਾ ਗਰੁੱਪ ਨੇ ਇੱਕ ਚਿਤਾਵਨੀ ਦਿੱਤੀ ਹੈ।
ਦਰਅਸਲ ਇਸ ਤੋਂ ਪਹਿਲਾ ਲਾਰੈਂਸ ਬਿਸ਼ਨੋਈ ਗਰੁੱਪ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਸੀ ਕਿ, ਅਸੀਂ ਪੋਸਟ ਪਾ ਕੇ ਕੁੱਝ ਸਾਬਿਤ ਨਹੀਂ ਕਰਨਾ ਚਹੁੰਦੇ, ਪਰ ਮੈਨੂੰ ਲੱਗਦਾ ਹੈ ਕੇ ਪੁਲਿਸ ਕਿਸੇ ਨੂੰ ਨਾਜਾਇਜ ਤੰਗ ਨਾ ਕਰੇ ਇਸ ਲਈ ਅਸੀਂ ਜੋ ਫਰੀਦਕੋਟ ‘ਚ ਗੁਰਲਾਲ ਭਲਵਾਨ ਦਾ ਕਤਲ ਹੋਇਆ, ਉਸ ਦੀ ਜ਼ਿੰਮੇਵਾਰੀ ਮੈਂ ਬਿਸ਼ਨੋਈ ਅਤੇ ਗੋਲਡੀ ਬਰਾੜ ਲੈਂਦੇ ਹਾਂ। ਗੁਰਲਾਲ ਨੂੰ ਕਈ ਵਾਰ ਸਮਝਾਇਆ ਸੀ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖੇ, ਸਾਡੀ ਐਂਟੀ ਪਾਰਟੀ ਨਾਲ ਮਿਲ ਕੇ ਸਾਡੇ ਵਿਰੁੱਧ ਕੰਮ ਨਾ ਕਰੇ, ਪਰ ਹਰ ਕਿਸੇ ਨੂੰ ਸ਼ਬਦਾਂ ਨਾਲ ਨਹੀਂ ਸਮਝਾਇਆ ਜਾ ਸਕਦਾ। ਸਾਡੇ ਭਰਾ ਗੁਰਲਾਲ ਬਰਾੜ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਸਿਰਫ ਹਵਾਬਾਜ਼ੀ ਖ਼ਾਤਰ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਜਦੋਂ ਤੱਕ ਗੁਰਲਾਲ ਭਰਾ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਮੈਂ ਨਾ ਹੀ ਜਿਊਂਗਾ ਅਤੇ ਨਾ ਹੀ ਜਿਊਣ ਦੇਵਾਂਗਾ। ਹੁਣ ਇਸੇ ਪੋਸਟ ਦੇ ਜਵਾਬ ਵਿੱਚ ਦਵਿੰਦਰ ਬੰਬੀਹਾ ਗਰੁੱਪ ਨੇ ਇੱਕ ਪੋਸਟ ਸਾਂਝੀ ਕੀਤੀ ਹੈ।
ਪੋਸਟ ‘ਚ ਲਿਖਿਆ ਹੈ ਕਿ, ਅਸੀਂ ਪੋਸਟ ਪਾ ਕੇ ਕੁੱਝ ਸਾਬਿਤ ਨਹੀਂ ਕਰਨਾ ਚਹੁੰਦੇ ਪਰ ਦੱਸਣਾ ਬਣਦਾ ਹੈ ਜੋ ਮਨੀ ਜੈਤੋਂ ਸੁਰਜੀਤ ਬਾਊਂਸਰ ਤੇ ਗੁਰਲਾਲ ਬਰਾੜ ਦਾ ਕਤਲ ਹੋਇਆ, ਇਹ ਸਾਡੇ ਵੀਰ ਲੱਕੀ ਜੈਤੋਂ ਦੇ ਕਹਿਣ ’ਤੇ ਸਾਡੇ ਵੀਰ ਚਸਕਾ ਵੈਲੀ ਜੈਤੋਂ ਤੇ ਮਾਨ ਜੈਤੋਂ ਨੇ ਕੀਤਾ ਸੀ। ਅਸੀਂ ਅੱਜ ਤੱਕ ਕੋਈ ਨਜਾਇਜ਼ ਕੰਮ ਨਹੀਂ ਕੀਤਾ ਤੇ ਨਾ ਕਰਨਾ ਜਿਵੇ ਕੱਲ ਇਨ੍ਹਾਂ ਨੇ ਫ਼ਰੀਦਕੋਟ ਵਿੱਚ ਗੁਰਲਾਲ ਭਲਵਾਨ ਦਾ ਕਤਲ ਕੀਤਾ, ਉਹ ਬਿਲਕੁਲ ਨਜਾਇਜ਼ ਸੀ। ਉਹਨੇ ਨਾ ਹੀ ਸਾਡੀ ਮਦਦ ਕੀਤੀ ਤੇ ਨਾ ਹੀ ਸਾਨੂੰ ਜਾਣਦਾ ਸੀ,ਇਨ੍ਹਾਂ ਤੋਂ ਹਾਲੇ ਤੱਕ ਗੁਰਲਾਲ ਬਰਾੜ ਦਾ ਬਦਲਾ ਨਹੀਂ ਲਿਆ ਗਿਆ ਤਾ ਇਨ੍ਹਾਂ ਨੇ ਗੁਰਲਾਲ ਭਲਵਾਨ ਤੇ ਰਾਣਾ ਮੁਕਤਸਰ ਨੂੰ ਮਾਰ ਕੇ ਕਹਿ ਦਿੱਤਾ ਕੇ ਗੁਰਲਾਲ ਬਰਾੜ ਦਾ ਬਦਲਾ ਲੈ ਲਿਆ, ਅਸੀਂ ਮਾਰਨ ਲੱਗਿਆ ਪ੍ਰਵਾਹ ਨੀ ਕੀਤੀ ਨਾ ਕਰਨੀ ਹੈ, ਤੁਸੀ ਸਾਨੂੰ ਕਹਿਨੇ ਹੋ ਕੇ ਸਾਨੂੰ ਜੀਣ ਨਹੀਂ ਦੇਣਾ ਤਾਂ ਇਹ ਗੱਲ ਅਸੀਂ ਥੋਨੂੰ ਕਹਿਣੇ ਆ। ਅਸੀਂ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ। ਇਸ ਤੋਂ ਅੱਗੇ ਲਿਖਿਆ ਕੇ ਇਸ ਦੀ ਭਾਜੀ ਜਲਦੀ ਮੋੜੀ ਜਾਵੇਗੀ।
ਇਹ ਵੀ ਦੇਖੋ : Heading ‘ਚ ਸਰਕਾਰਾਂ ਨੂੰ ਰਗੜੇ ਲਾਉਣ ਵਾਲੇ ਚੈਨਲ ਸਾਵਧਾਨ, ਮੰਗਲਵਾਰ ਨੂੰ ਆ ਰਹੀ ਹੈ Policy