ਕੇਂਦਰ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਕਰਨ ਦਾ ਫੈਸਲਾ ਦੇ ਦਿੱਤਾ ਗਿਆ ਹੈ। ਪਰ ਇਸਦੇ ਨਾਲ ਹੀ ਝੋਨੇ ਦੀ ਫਸਲ ਨੂੰ ਲੈ ਕੇ ਸਰਕਾਰ ਵੱਲੋਂ ਨਵੀਆਂ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਜਿਨ੍ਹਾਂ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ।
ਦਰਅਸਲ, ਝੋਨੇ ਦੀ ਫਸਲ ਦੀ ਖਰੀਦ ‘ਤੇ ਸਰਕਾਰ ਵੱਲੋਂ 2 ਸ਼ਰਤਾਂ ਰੱਖੀਆਂ ਗਈਆਂ ਹਨ। ਜਿਨ੍ਹਾਂ ਵਿਚੋਂ ਪਹਿਲੀ ਸ਼ਰਤ ਵਿੱਚ ਇਹ ਗਿਆ ਹੈ ਕਿ ਇੱਕ ਕਿੱਲੇ ਵਿੱਚੋਂ ਸਿਰਫ਼ 25 ਕੁਵਿੰਟਲ ਹੀ ਝੋਨਾ ਖਰੀਦਿਆ ਜਾਵੇਗਾ, ਜਦਕਿ ਪਿਛਲੇ ਸਾਲ ਸਰਕਾਰ ਵੱਲੋਂ 33 ਕੁਵਿੰਟਲ ਇੱਕ ਕਿੱਲੇ ਵਿੱਚੋਂ ਝੋਨਾ ਖਰੀਦਿਆ ਗਿਆ ਸੀ।
ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ, ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੇ ਕੀਤਾ ਵੱਡਾ ਖੁਲਾਸਾ
ਇਸ ਤੋਂ ਇਲਾਵਾ ਸਰਕਾਰ ਵੱਲੋਂ ਦੂਜੀ ਸ਼ਰਤ ਵਿੱਚ ਕਿਹਾ ਗਿਆ ਹੈ ਕਿ ਝੋਨਾ ਲੈ ਕੇ ਆਉਣ ਦਾ ਸਮਾਂ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਕਿਸਾਨ ਆਗੂ ਚੜੂਨੀ ਸਰਕਾਰ ‘ਤੇ ਜਮ ਕੇ ਵਰ੍ਹੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਹਰ ਰੋਜ਼ ਕਿਸੇ ਨਾ ਕਿਸੇ ਤਰੀਕੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਚੇਤਵਾਨੀ ਦਿੰਦਿਆਂ ਕਿਹਾ ਕਿ ਇਹ ਦੋਨੋਂ ਸ਼ਰਤਾਂ ਤੁਰੰਤ ਵਾਪਿਸ ਲਈਆਂ ਜਾਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਵੱਲੋਂ ਸੜਕਾਂ ਜਾਮ ਕਰ ਕੇ ਇਸਦਾ ਵਿਰੋਧ ਕੀਤਾ ਜਾਵੇਗਾ । ਇਸ ਤੋਂ ਅੱਗੇ ਉਨ੍ਹਾਂ ਨੇ ਆਪਣੇ ਸਾਥੀ ਕਿਸਾਨਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਆਪਣੀ ਫਸਲ ਵੇਚਣ ਤੋਂ ਰੋਕਦਾ ਹੈ ਤਾਂ ਮੰਡੀਆਂ ਦੇ ਗੇਟ ਤੋੜ ਕੇ ਟਰਾਲੀਆਂ ਅੰਦਰ ਲੈ ਜਾਓ ।