ਪੁਲਾੜ ਦੀ ਦੁਨੀਆ ਵਿੱਚ ਭਾਰਤ ਇਤਿਹਾਸ ਰਚਣ ਲਈ ਤਿਆਰ ਹੈ । ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਤੀਜੇ ਚੰਦਰ ਮਿਸ਼ਨ ਦੇ ਹਿੱਸੇ ਵਜੋਂ ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐਲਐਮ) ਬੁੱਧਵਾਰ ਯਾਨੀ ਕਿ ਅੱਜ ਸ਼ਾਮ 6:04 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ । ਇਸ ਤਰ੍ਹਾਂ ਕਰਦਿਆਂ ਹੀ ਭਾਰਤ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚੇਗਾ। ਇਸੇ ਵਿਚਾਲੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਕੇ ਕਿਹਾ ਕਿ ਚੰਦਰਯਾਨ-3 ਦੀ ਚੰਨ ‘ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਅਤੇ ਸ਼ੁਭ ਇੱਛਾਵਾਂ ਦੇਣ ਵਾਸਤੇ ਪੰਜਾਬ ਤਿਆਰ ਹੈ।
ਦਰਅਸਲ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਦਿਆਂ ਲਿਖਿਆ,”ਚੰਦਰਯਾਨ-3 ਦੀ ਚੰਨ ‘ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਅਤੇ ਸ਼ੁਭ ਇੱਛਾਵਾਂ ਦੇਣ ਵਾਸਤੇ ਪੰਜਾਬ ਤਿਆਰ ਹੈ। ਪੁਲਾੜ ਵਿਗਿਆਨੀਆਂ ਦੀ ਸਾਲਾਂ ਬੱਧੀ ਦਿਨ-ਰਾਤ ਦੀ ਮਿਹਨਤ ਸਦਕਾ ਚੰਦਰਯਾਨ-3 ਇਸਰੋ ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ ਸੀ। 40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਹੁਣ ਚੰਨ ਉੱਤੇ ਪਹੁੰਚਣ ਲਈ ਤਿਆਰ ਹੈ। 23 ਅਗਸਤ 2023 ਨੂੰ ਸ਼ਾਮ 5 ਵਜੇ ਤੋਂ ਬਾਅਦ ਲੈਂਡਰ ਚੰਨ ਦੇ ਧਰਾਤਲ ’ਤੇ ਲੈਂਡ ਹੋਵੇਗਾ। ਚੰਦਰਯਾਨ-3 ਦੀ ਚੰਨ ‘ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਅਤੇ ਸ਼ੁਭ ਇੱਛਾਵਾਂ ਦੇਣ ਵਾਸਤੇ ਕੱਲ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਇਤਿਹਾਸਿਕ ਵਰਤਾਰੇ ਨੂੰ ਦਰਸਾਉਣ ਵਾਲੇ ਪੋਸਟਰ, ਪੇਂਟਿੰਗ’ਜ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।”
ਇਹ ਵੀ ਪੜ੍ਹੋ: ਪੰਜਾਬ ‘ਚ 26 ਅਗਸਤ ਤੱਕ ਮੀਂਹ ਦੇ ਆਸਾਰ, ਹਿਮਾਚਲ ਲਈ ਰੈੱਡ ਅਲਰਟ ਜਾਰੀ
ਦੱਸ ਦੇਈਏ ਕਿ ਇਸਰੋ ਨੇ ਮੰਗਲਵਾਰ ਨੂੰ ਕਿਹਾ ਕਿ ਚੰਦਰਯਾਨ-3 ਮਿਸ਼ਨ ਤੈਅ ਸਮੇਂ ਮੁਤਾਬਕ ਅੱਗੇ ਵਧ ਰਿਹਾ ਹੈ । ਪੁਲਾੜ ਏਜੰਸੀ ਨੇ ਕਿਹਾ ਕਿ ‘ਇਸਰੋ ਟੈਲੀਮੈਟਰੀ, ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ’ (ISTRAC) ਵਿੱਚ ਸਥਿਤ ‘ਮਿਸ਼ਨ ਆਪ੍ਰੇਸ਼ਨ ਕੰਪਲੈਕਸ’ ਵਿੱਚ ਉਤਸ਼ਾਹ ਦਾ ਮਾਹੌਲ ਹੈ । ਇਸਰੋ ਨੇ ਕਿਹਾ ਕਿ MOX/ISTRAC ਤੋਂ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5.20 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ । ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮਾਡਿਊਲ ਦੇ ਬੁੱਧਵਾਰ ਸ਼ਾਮ 6.45 ਵਜੇ ਚੰਦਰਮਾ ਦੀ ਸਤ੍ਹਾ ਦੇ ਦੱਖਣੀ ਧਰੁਵੀ ਖੇਤਰ ਦੇ ਨੇੜੇ ਉਤਰਨ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: