ਪੰਜਾਬ ਵਿੱਚ ਭਲਕੇ ਤੋਂ ਲਗਾਤਾਰ ਦੋ ਛੁੱਟੀਆਂ ਹੋਣਗੀਆਂ। ਪੰਜਾਬ ਸਰਕਾਰ ਦੀ ਛੁੱਟੀਆਂ ਦੀ ਲਿਸਟ ਮੁਤਾਬਕ ਕੱਲ੍ਹ ਯਾਨੀ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਕਾਰੀ ਛੁੱਟੀ ਹੋਵੇਗੀ। ਨਾਲੇ ਅਗਲੇ ਦਿਨ ਐਤਵਾਰ ਹੈ, ਇਸ ਲਈ ਵੈਸੇ ਵੀ ਛੁੱਟੀ ਹੋਵੇਗੀ।
ਸਰਕਾਰ ਨੇ 8 ਮਾਰਚ ਨੂੰ ਸੂਬੇ ਵਿੱਚ ਰਾਖਵੀਂ ਛੁੱਟੀ ਐਲਾਨੀ ਹੈ, ਜੋ ਕਿ ਸਰਕਾਰੀ ਮੁਲਾਜ਼ਮਾਂ ਲਈ ਹੋਵੇਗੀ। ਹਾਲਾਂਕਿ, ਰਾਜ ਵਿੱਚ ਸਕੂਲ ਅਤੇ ਕਾਲਜ 8 ਮਾਰਚ ਨੂੰ ਆਮ ਵਾਂਗ ਖੁੱਲੇ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼! ਇੱਕ ਹਫ਼ਤੇ ਤੱਕ ਪਾਰਾ ਹੋਵੇਗਾ 30 ਤੋਂ ਪਾਰ
ਪਰ ਸਰਕਾਰੀ ਕਰਮਚਾਰੀਆਂ ਕੋਲ ਛੁੱਟੀ ਲੈਣ ਦਾ ਵਿਕਲਪ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਇਸ ਦਿਨ ਛੁੱਟੀ ਲੈਣਾ ਚਾਹੁੰਦਾ ਹੈ ਤਾਂ ਉਹ ਇਹ ਛੁੱਟੀ ਲੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
