ਲੁਧਿਆਣਾ ਵਿਚ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੋਣ ਰੈਲੀ ਹੈ। ਸ਼ਾਹ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਲਈ ਲੋਕਾਂ ਤੋਂ ਵੋਟ ਦੀ ਅਪੀਲ ਕਰਨਗੇ। ਨਾਲ ਹੀ ਲੋਕਾਂ ਨੂੰ ਭਾਜਪਾ ਦੀਆਂ ਉਪਲਬਧੀਆਂ ਦੀ ਜਾਣਕਾਰੀ ਦੇਣਗੇ।
ਅਮਿਤ ਸ਼ਾਹ ਦੀ ਰੈਲੀ ਜਲੰਧਰ ਬਾਈਪਾਸ ਨੇੜੇ ਅਨਾਜ ਮੰਡੀ ਵਿਚ ਹੋਵੇਗੀ ਤੇ ਇਸ ਲਈ ਭਾਜਪਾ ਨੇ ਤਿਆਰੀ ਪੂਰੀ ਲਈ ਹੈ। ਕੇਂਦਰੀ ਗ੍ਰਹਿ ਮੰਤਰੀ ਦੇ ਵਿਰੋਧ ਨੂੰ ਦੇਖਦੇ ਹੋਏ ਕਈ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਬੀਤੀ ਰਾਤ ਹਾਊਸ ਅਰੈਸਟ ਕਰ ਲਿਆ।
ਅਮਿਤ ਸ਼ਾਹ ਅੱਜ ਸ਼ਾਮ 5 ਵਜੇ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ। ਰੈਲੀ ਦੀ ਸੁਰੱਖਿਆ ਵਿਚ 1500 ਤੋਂ 2000 ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ। ਸਾਦੇ ਕੱਪੜਿਆਂ ਵਿਚ ਵੀ ਪੁਲਿਸ ਮੁਲਾਜ਼ਮ ਰੈਲੀ ਵਿਚ ਤਾਇਨਾਤ ਰਹਿਣਗੇ ਤਾਂ ਕਿ ਸ਼ਰਾਰਤੀ ਤੱਤਾਂ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ। ਰੈਲੀ ਵਿਚ ਖਾਸ ਤੌਰ ‘ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ ਤਾਂ ਕਿ ਰੈਲੀ ਦੇ ਚੱਪੇ-ਚੱਪੇ ‘ਤੇ ਪੁਲਿਸ ਨਜ਼ਰ ਰੱਖ ਸਕੇ। ਰੈਲੀ ਵਿਚ LED ਸਕ੍ਰੀਨ ਵੀ ਲਗਾਈ ਜਾਵੇਗੀ ਤਾਂ ਕਿ ਲੋਕ ਆਸਾਨੀ ਨਾਲ ਗ੍ਰਹਿ ਮੰਤਰੀ ਦਾ ਭਾਸ਼ਣ ਸੁਣ ਤੇ ਦੇਖ ਸਕਣ।
ਇਹ ਵੀ ਪੜ੍ਹੋ : SMS ਰਾਹੀਂ ਚੱਲ ਰਿਹਾ ਵੱਡਾ ਫਰਜ਼ੀਵਾੜਾ, ਸਟੇਟ ਬੈਂਕ ਨੇ ਕੀਤਾ ਅਲਰਟ
ਸੂਤਰਾਂ ਮੁਤਾਬਕ ਕਈ ਕਿਸਾਨ ਜਥੇਬੰਦੀਆਂ ਅਮਿਤ ਸ਼ਾਹ ਦਾ ਵਿਰੋਧ ਕਰਨ ਵੀ ਆ ਰਹੀਆਂ ਹਨ। ਇਸ ਕਾਰਨ ਸ਼ਹਿਰ ਦੇ ਐਂਟਰੀ ਤੇ ਐਗਜ਼ਿਟ ਪੁਆਇੰਟ ‘ਤੇ ਪੁਲਿਸ ਦੀ ਸਖਤ ਨਾਕਾਬੰਦੀ ਤੇ ਬੈਰੀਕੇਡਿੰਗ ਕੀਤੀ ਜਾਵੇਗੀ। ਕਿਸਾਨਾਂ ਦੀ ਭੀੜ ਨੂੰ ਰੋਕਣ ਲਈ ਵਾਟਰ ਕੈਨਨ ਵੀ ਪ੍ਰਸ਼ਾਸਨ ਰੈਲੀ ਵਾਲੀ ਤਾਂ ਸਣੇ ਮੁੱਖ ਚੌਕਾਂ ‘ਤੇ ਤਾਇਨਾਤ ਰਹੇਗਾ।