ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਵਿੱਚ 20 ਸਾਲਾ ਕੁੜੀ ਨੇ ਨਹਿਰ ਵਿੱਚ ਛਾ.ਲ ਮਾ.ਰ ਕੇ ਆਤ.ਮਹੱ.ਤਿਆ ਕਰ ਲਈ। ਕੁੜੀ ਦੀ ਪਹਿਚਾਣ ਪਿੰਡ ਅਜਮੇਰ ਵਾਸੀ ਕਿੱਕਰ ਸਿੰਘ ਦੀ ਧੀ ਪਰਮਿੰਦਰ ਕੌਰ ਦੇ ਰੂਪ ਵਿੱਚ ਹੋਈ। ਪੁਲਿਸ ਨੇ ਦੇਹ ਨੂੰ ਨਹਿਰ ਤੋਂ ਬਾਹਰ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿ.ਤਕ ਕੁੜੀ ਤਲਵਾੜਾ ਦੇ ਇੱਕ ਕਾਲਜ ਵਿੱਚ ਬੀ.ਏ ਫਾਈਨਲ ਦੀ ਵਿਦਿਆਰਥਣ ਸੀ।
ਹਾਜੀਪੁਰ ਪੁਲਿਸ ਅਧਿਕਾਰੀ ਨੇ ਅਧਿਕਾਰੀਆਂ ਨੇ ਦੱਸਿਆ ਕਿ ਮੁਕੇਰੀਆਂ ਹਾਇਡਲ ਨਹਿਰ ਦੇ ਪਾਵਰ ਹਾਊਸ 3 ‘ਤੇ ਤਾਇਨਾਤ ਗਾਰਡ ਨੇ ਸੂਚਨਾ ਦਿੱਤੀ ਸੀ ਕਿ ਨਹਿਰ ਵਿੱਚ ਇੱਕ ਕੁੜੀ ਦੀ ਦੇਹ ਤੈਰਦੀ ਦੇਖੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਦੇਹ ਨੂੰ ਨਹਿਰ ਵਿੱਚੋਂ ਕੱਢ ਕੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਜਸ਼ਨ ਸੰਘਾ ਨੇ ਵਿਦੇਸ਼ ‘ਚ ਵਧਾਇਆ ਮਾਣ, ਅਮਰੀਕੀ ਫ਼ੌਜ ’ਚ ਹੋਇਆ ਭਰਤੀ
ਇਸ ਸਬੰਧੀ ਮ੍ਰਿ.ਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਵੀ ਕਾਲਜ ਦੇ ਲਈ ਨਿਕਲੀ ਸੀ। ਜਿਸ ਤੋਂ ਬਾਅਦ ਉਸਦੀ ਮੌ.ਤ ਬਾਰੇ ਜਾਣਕਾਰੀ ਮਿਲੀ। ਹਾਜੀਪੁਰ ਪੁਲਿਸ ਹੁਣ ਪਿਤਾ ਦਾ ਬਿਆਨ ਦਰਜ ਕਰ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ । ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: