Husband and wife : ਜਲੰਧਰ : ਸ਼ਹਿਰ ਦੇ ਸੰਜੇ ਗਾਂਧੀ ਨਗਰ ‘ਚ ਬੀਤੀ ਰਾਤ ਮਾਮੂਲੀ ਵਿਵਾਦ ਤੋਂ ਬਾਅਦ ਤਲਵਾਰਾਂ ਚੱਲੀਆਂ ਅਤੇ ਪਤੀ-ਪਤਨੀ ਸਮੇਤ ਤਿੰਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਹਸਪਤਾਲ ਪੁੱਜੀ ਪਰ ਡਾਕਟਰਾਂ ਨੇ ਜ਼ਖਮੀਆਂ ਨੂੰ ਬਿਆਨ ਦੇਣ ਤੋਂ ਅਸਮਰੱਥ ਦੱਸਿਆ।
ਜ਼ਖਮੀ ਜਸਮੀਤ ਸਿੰਘ ਦੇ ਰਿਸ਼ਤੇਦਾਰ ਰੌਕੀ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਮਨਕੀਰਤ ਕੌਰ ਦਾ ਵਿਆਹ ਸ਼ਹੀਦ ਬਾਬੂ ਲਾਭ ਸਿੰਘ ਨਗਰ ‘ਚ ਰਹਿਣ ਵਾਲੇ ਜਸਮੀਤ ਸਿੰਘ ਨਾਲ ਹੋਇਆ ਹੈ। ਸ਼ੁੱਕਰਵਾਰ ਨੂੰ ਉਸ ਦੀ ਭੈਣ ਘਰ ਰਹਿਣ ਲਈ ਆਈ ਸੀ। ਦੇਰ ਸ਼ਾਮ ਨੂੰ ਉਸ ਦੇ ਗੁਆਂਢ ‘ਚ ਰਹਿਣ ਵਾਲੀ ਔਰਤ ਨਾਲ ਉਸ ਦਾ ਵਿਵਾਦ ਹੋ ਗਿਆ। ਗੁਆਂਢੀਆਂ ਨੇ ਉਸ ਦੀ ਭੈਣ ‘ਤੇ ਹਮਲਾ ਕਰ ਦਿੱਤਾ। ਉਸ ਦੀ ਭੈਣ ਦਾ ਪਤੀ ਜਸਮੀਤ ਸਿੰਘ ਉਸ ਨੂੰ ਬਚਾਉਣ ਲਈ ਆਇਆ ਤਾਂ ਨਾਲ ਹੀ ਰਹਿਣ ਵਾਲੀ ਕੌਂਸਲਰ ਰਸ਼ਿਮ ਸੈਣੀ ਦੇ ਭਤੀਜਿਆਂ ਦੇ ਬਾਕੀ ਰਿਸ਼ਤੇਦਾਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ।
ਦੂਜੇ ਪਾਸੇ ਕੌਂਸਲਰ ਰਸ਼ਿਮ ਸੈਣੀ ਦੇ ਪਤੀ ਨੇ ਦੋਸ਼ਾਂ ਨੂੰ ਗਲਤ ਦੱਸਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗੁਆਂਢ ‘ਚ ਇੱਕ ਵਿਧਵਾ ਆਪਣੇ 3 ਬੱਚਿਆਂ ਨਾਲ ਰਹਿੰਦੀ ਹੈ। ਨਾਲ ਹੀ ਘਰ ‘ਚ ਰਹਿਣ ਵਾਲੇ ਰੋਕੀ, ਉਸ ਦੀ ਭੈਣ, ਜੀਜਾ ਤੇ ਹੋਰ ਲੋਕਾਂ ਨੇ ਔਰਤ ਨੂੰ ਮਾਮੂਲੀ ਗੱਲ ਤੋਂ ਬੁਰੀ ਤਰ੍ਹਾਂ ਨਾਲ ਕੁੱਟਿਆ। ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਪੱਖਾਂ ‘ਚ ਝਗੜਾ ਹੋਇਆ ਹੈ ਪਰ ਅਜੇ ਤਕ ਬਿਆਨ ਨਹੀਂ ਹੋਏ ਹਨ। ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।