IAF’s MIG-21: ਖੁਸ਼ਨਸੀਬ ਹੁੰਦੇ ਹਨ ਉਹ ਸ਼ਹੀਦ, ਜਿਸ ਦੇਸ਼ ‘ਚ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਉਨਾਂ੍ਹ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਜੇਕਰ ਇਹ ਕੰਮ ਸਰਕਾਰਾਂ ਦੀ ਥਾਂ ਪਿੰਡ ਵਾਸੀ ਆਪਣੇ ਪੱਧਰ ‘ਤੇ ਕਰਨ ਤਾਂ ਸ਼ਹੀਦ ਅਤੇ ਉਸਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।ਕੁਝ ਅਜਿਹੀ ਹੀ ਮਿਸਾਲ ਪੇਸ਼ ਕਰਨ ਜਾ ਰਹੇ ਹਨ ਪੰਜਾਬ ਦੇ ਬਾਘਾਪੁਰਾਣਾ ਦੇ ਪਿੰਡ ਲੰਗੇਆਣਾ ਨਵਾਂ ਦੇ ਲੋਕ। ਜਲਦ ਹੀ ਪਿੰਡ ਵਾਸੀਆਂ ਵਲੋਂ ਆਪਣੇ ਪੱਧਰ ‘ਤੇ ਪਿੰਡ ‘ਚ ਸ਼ਹੀਦ ਪਾਇਲਟ ਅਭਿਨਵ ਚੌਧਰੀ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਲੰਗੇਆਣਾ ਪੁਰਾਣਾ ਦੇ ਪਿੰਡ ਵਾਸੀ ਵੀ ਪਿੱਛੇ ਨਹੀਂ ਉਹ ਉਨ੍ਹਾਂ ਨੇ ਸ਼ਹੀਦ ਪਾਇਲਟ ਅਭਿਵਨ ਚੌਧਰੀ ਦੀ ਆਤਮਿਕ ਸ਼ਾਂਤੀ ਲਈ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ-ਆਰੰਭ ਕਰਵਾਏ ਹਨ।ਇਸ ਲਈ ਦੋਵਾਂ ਪਿੰਡਾਂ ਦੇ ਲੋਕਾਂ ਨੇ ਸ਼ਹੀਦ ਪਾਇਲਟ ਦੇ ਘਰ ਜਾ ਕੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਨਾਲ ਦੁੱਖ ਵੀ ਸਾਂਝਾ ਕੀਤਾ।
ਇਹ ਵੀ ਪੜੋ:IAF ਦਾ MIG-21 ਲੜਾਕੂ ਜਹਾਜ਼ ਮੋਗਾ ਨੇੜੇ ਹੋਇਆ ਕ੍ਰੈਸ਼, ਪਾਇਲਟ ਦੀ ਗਈ ਜਾਨ
ਦੋਵਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਾਇਲਟ ਅਭਿਨਵ ਚੌਧਰੀ ਨੇ ਆਪਣੀ ਸ਼ਹਾਦਤ ਦੇ ਕੇ ਦੋਵਾਂ ਪਿੰਡਾਂ ਨੂੰ ਬਚਾਇਆ ਹੈ।ਇਸ ਲਈ ਉਨਾਂ੍ਹ ਨੇ ਸ਼ਹੀਦ ਅਭਿਨਵ ਚੌਧਰੀ ਦਾ ਬੁੱਤ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।ਇਸ ਤੋਂ ਇਲਾਵਾ ਸ਼ਹੀਦ ਪਾਇਲਟ ਅਭਿਨਵ ਚੌਧਰੀ ਦੀ ਆਤਮਿਕ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਦੇ ਪਾਠ ਵੀ ਆਰੰਭ ਕਰਵਾਏ ਹਨ।ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਲੋਕ ਇਹ ਕੰਮ ਆਪਣੇ ਪੱਧਰ ‘ਤੇ ਕਰਾਉਣਗੇ।
ਇਹ ਵੀ ਪੜੋ:ਕੀ ਕਿਸਾਨਾਂ ਦੇ ਹੱਕ ‘ਚ NEWZEALAND ਦੀ ਪ੍ਰਧਾਨ ਮੰਤਰੀ ਨੇ ਮਨਾਇਆ ‘ਕਾਲਾ ਦਿਵਸ’ ? ਕੀ ਹੈ ‘ਕਾਲਾ ਸੂਟ’ ਦਾ ਸੱਚ ?