ਲੁਧਿਆਣਾ ਦੀ ਕਸਬਾ ਖੰਨਾ ਪੁਲਿਸ ਨੇ ਅਜਿਹੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਚੋਰਾਂ ਤੋਂ ਮੋਬਾਈਲ ਖਰੀਦ ਕੇ IMEI ਨੰਬਰ ਬਦਲਦੇ ਸਨ। ਇਹ ਮੁਲਜ਼ਮਾਂ ਦਾ ਇੱਕ ਵੱਡਾ ਅੰਤਰਰਾਜੀ ਗਰੋਹ ਹੈ। ਮੁਲਜ਼ਮ ਚੋਰੀ ਕੀਤੇ ਮੋਬਾਈਲ ਫ਼ੋਨ ਦੇ ਆਈਐਮਈਆਈ ਨੰਬਰ ਨਾਲ ਛੇੜਛਾੜ ਕਰ ਕੇ ਮਜ਼ਦੂਰਾਂ ਨੂੰ ਸਸਤੇ ਭਾਅ ਵੇਚ ਦਿੰਦੇ ਸਨ।
ਗਰੋਹ ਦੇ ਆਗੂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਉੱਤਰਾਖੰਡ ਦੇ ਪਿੰਡ ਬਲਾਕ ਦੇ ਵਾਸੀ ਵਿਜੇ ਸਿੰਘ, ਲੁਧਿਆਣਾ ਦੇ ਅਜੈ ਕੁਮਾਰ, ਲੁਧਿਆਣਾ ਦੇ ਗੁਰਦੇਵ ਨਗਰ ਦੇ ਚੰਦਨ ਅਰੋੜਾ ਅਤੇ ਲੁਧਿਆਣਾ ਦੇ ਧੀਰਜ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 310 ਮੋਬਾਈਲ ਫ਼ੋਨ, 485 ਮੋਬਾਈਲ ਬੈਟਰੀਆਂ, 16.5 ਕਿਲੋ ਈ-ਵੇਸਟ (ਸਕ੍ਰੈਪ), ਮੋਬਾਈਲ ਫ਼ੋਨ, ਕੰਪਿਊਟਰ ਵਾਲਾ ਸੀਪੀਯੂ, ਸਕਰੀਨ, ਨੰਦ ਪ੍ਰੋਗਰਾਮਰ ਸਾਫ਼ਟਵੇਅਰ ਅਤੇ ਮੋਬਾਈਲ ਰਿਪੇਅਰ ਕਰਨ ਵਾਲੀ ਮਸ਼ੀਨ ਬਰਾਮਦ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਗੈਂਗ ਦੇ ਸਰਗਨਾ ਕੰਵਲਜੀਤ ਸਿੰਘ ਉਰਫ ਰਿੰਕੂ ਵਾਸੀ ਮਾਡਲ ਟਾਊਨ ਸੋਨੀਪਤ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਪੀ ਖੰਨਾ ਪ੍ਰਗਿਆ ਜੈਨ ਨੇ ਦੱਸਿਆ ਕਿ ਇੱਕ ਇਤਲਾਹ ਦੇ ਬਾਅਦ ਸੀਆਈਏ ਸਟਾਫ ਖੰਨਾ ਪੁਲਿਸ ਨੇ ਅਮਲੋਹ ਚੌਂਕ ਤੋਂ ਨਾਕਾਬੰਦੀ ਕਰਕੇ ਦੋਸ਼ੀ ਵਿਜੇ ਕੁਮਾਰ ਨੂੰ ਕਾਬੂ ਕੀਤਾ।