In a land : ਬਠਿੰਡਾ : ਫਿਰੋਜ਼ਪੁਰ ਨਹਿਰੀ ਵਿਭਾਗ ‘ਚ ਸੁਪਰੀਡੈਂਟ ਇੰਜੀਨੀਅਰ (ਐੱਸ. ਈ.) ਨੇ ਗੁਰਜਿੰਦਰ ਸਿੰਘ ਬਾਹੀਆ ਨੇ ਅੱਧੀ ਰਾਤ ਨੂੰ ਭਗਤਾਭਾਈਕਾ ‘ਚ ਸਥਿਤ ਆਪਣੇ ਮਾਸੀ ਦੇ ਬੇਟੇ ਸੁਰਿੰਦਰ ਪਾਲ ਸਿੰਘ ਦੇ ਘਰ ਵੜ ਕੇ ਪਿਸਤੌਲ ਨਾਲ ਤਾਬੜਤੋੜ ਫਾਇਰਿੰਗ ਕਰ ਦਿੱਤੀ। ਹਮਲੇ ‘ਚ ਇੱਕ ਕੁੜੀ ਦੀ ਮੌਤ ਹੋ ਗਈ ਜਦੋਂ ਕਿ ਪਰਿਵਾਰ ਦੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾ ਦੀ ਪਛਾਣ ਰਾਜਿਵੰਦਰ ਕੌਰ ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਸੁਰਿੰਦਰਪਾਲ ਸਿੰਘ, ਰੁਪਿੰਦਰ ਸਿੰਘ ਉਰਫ ਰੋਮੀ ਤੇ ਦਰਸ਼ਨ ਸਿੰਘ ਦੇ ਤੌਰ ‘ਤੇ ਹੋਈ ਹੈ। ਮ੍ਰਿਤਕਾ NRI ਹੈ ਜੋ 26 ਅਕਤੂਬਰ ਨੂੰ ਹੀ ਭਗਤਾ ਭਾਈਕਾ ਪਰਤੀ ਸੀ। ਪਰਿਵਾਰ ਮੁਤਾਬਕ ਨਾਨਕੇ ਪਰਿਵਾਰ ਦੀ ਪੁਸ਼ਤੈਨੀ ਜ਼ਮੀਨ ਹੜੱਪਣ ਲਈ ਗੁਰਜਿੰਦਰ ਸਿੰਘ ਬਾਹੀਆ ਵਾਸੀ ਗਣਪਤੀ ਇਨਕਲੇਵ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਦਿਆਲਪੁਰਾ ਪੁਲਿਸ ਨੇ ਦੱਸਿਆ ਕਿ ਦੋਸ਼ੀ ‘ਤੇ ਹੱਤਿਆ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਾਰਦਾਤ ‘ਚ ਦੋਸ਼ੀ ਵੀ ਜ਼ਖਮੀ ਹੋ। ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਥਾਣਾ ਦਿਆਲਪੁਰਾ ਦੇ SHO ਇੰਸਪੈਕਟਰ ਅਮਨਪਾਲ ਵਿਰਕ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਦੇ ਕੇ ਭਗਤਾ ਭਾਈਕਾ ਨਿਵਾਸੀ ਸੁਰਿੰਦਰਪਾਲ ਸਿੰਘ ਉਰਫ ਕੱਕੂ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਬਾਹੀਆ ਉਸ ਦੀ ਮਾਸੀ ਦਾ ਬੇਟਾ ਹੈ। ਉਸ ਦੇ ਨਾਨਕੇ ਮੋਗਾ ਜਿਲ੍ਹੇ ਦੇ ਪਿੰਡ ਠਿਠਾਈ ਭਾਈਕਾ ‘ਚ ਹਨ। ਉਨ੍ਹਾਂ ਦਾ ਕੋਈ ਮਾਮਾ ਨਾ ਹੋਣ ਕਾਰਨ ਨਾਨਕੇ ਪਰਿਵਾਰ ਨੇ ਆਪਣੀ ਪੁਸ਼ਤੈਨੀ 60 ਕਿੱਲੇ ਜ਼ਮੀਨ 3 ਹਿੱਸਿਆਂ ‘ਚ ਵੰਡ ਦਿੱਤੀ। ਇਕਲੌਤਾ ਹੋਣ ਕਾਰਨ ਉਸ ਦੇ ਹਿੱਸੇ 30 ਕਿੱਲੇ ਜ਼ਮੀਨ ਆਉਂਦੀ ਸੀ ਜਦੋਂ ਕਿ ਗੁਰਜਿੰਦਰ ਸਿੰਘ ਬਾਹੀਆ ਦੋ ਭਰਾ ਸਨ ਜਿਸ ਕਾਰਨ 15-15 ਕਿੱਲੇ ਜ਼ਮੀਨ ਹਿੱਸੇ ਆਈ। ਇਸੇ ਲਈ ਦੋਸ਼ੀ ਦੇ ਮਨ ‘ਚ ਰੰਜਿਸ਼ ਸੀ। ਮਾਂ ਨੇ ਨਾਨਕੇ ਪਿੰਡ ਦੇ ਰਹਿਣ ਵਾਲੇ ਦਰਸ਼ਨ ਸਿੰਘ ਦੀ ਬੇਟੀ ਰਾਜਵਿੰਦਰ ਕੌਰ ਉਰਫ ਰਾਜੂ ਨੂੰ ਗੋਦ ਲਿਆ ਸੀ। ਰਾਜਵਿੰਦਰ ਕੌਰ ਨੂੰ ਪੜ੍ਹਾ ਲਿਖਾ ਕੇ ਕੈਨੇਡਾ ਭੇਜਿਆ ਸੀ ਜੋ ਲਗਭਗ 8 ਸਾਲ ਤੋਂ ਕੈਨੇਡਾ ਰਹਿ ਰਹੀ ਸੀ ਤੇ ਹੁਣੇ ਜਿਹੇ ਹੀ ਕੈਨੇਡਾ ਤੋਂ ਪਰਤੀ ਸੀ।
ਰਾਜਵਿੰਦਰ ਕੌਰ ਹਰਨੀਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ ਤੇ ਦੋ ਦਿਨ ਪਹਿਲਾਂ ਹੀ ਉਸ ਦਾ ਆਪ੍ਰੇਸ਼ਨ ਹੋਇਆ ਸੀ। ਵੀਰਵਾਰ ਨੂੰ ਰਾਜਵਿੰਦਰ ਕੌਰ ਨੂੰ ਛੁੱਟੀ ਮਿਲਣ ‘ਤੇ ਉਸ ਦੇ ਰਿਸ਼ਤੇਦਾਰ ਰੁਪਿੰਦਰ ਸਿੰਘ ਨਿਵਾਸੀ ਅਜੀਤ ਰੋਡ ਬਠਿੰਡਾ, ਦਰਸ਼ਨ ਸਿੰਘ ਲਗਭਗ 2 ਵਜੇ ਭਗਤਾ ਭਾਈਕਾ ਪਹੁੰਚੇ ਸਨ। ਉਨ੍ਹਾਂ ਦੇ ਪਹੁੰਚਣ ਤੋਂ ਕੁਝ ਸਮੇਂ ਬਾਅਦ ਗੁਰਜਿੰਦਰ ਸਿੰਘ ਉਨ੍ਹਾਂ ਦੇ ਘਰ ਆ ਗਿਆ ਤੇ ਜ਼ਮੀਨ ਨੂੰ ਲੈ ਕੇ ਝਗੜਾ ਕਰਨ ਲੱਗਾ। ਉਸ ਨੂੰ ਸਮਝਾਉਣ ਲੱਗੇ ਤਾਂ ਉਸ ਨੇ ਪਿਤੌਲ ਕੱਢੀ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਜਿਸ ਨਾਲ ਰਾਜਵਿੰਦਰ ਦੀ ਮੌਤ ਹੋ ਗਈ।