‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਪੰਜਾਬ ਦੌਰੇ ‘ਤੇ ਹਨ। ਆਉਣ ਵਾਲੀ 1 ਜੂਨ ਨੂੰ ਪੰਜਾਬ ਵਿਚ ਚੋਣਾਂ ਹਨ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਸਣੇ ਸਾਰੀਆਂ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿ ਚਲੱਗੀਆਂ ਹੋਈਆਂ ਹਨ। ਅੱਜ ਕੇਜਰੀਵਾਲ ਨੇ ਲੁਧਿਆਣਾ ਵਿਚ ਆਯੋਜਿਤ ਟਾਊਨ ਹਾਲ ਵਿਚ ਵਪਾਰੀਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਬਣੇ ਸਿਰਫ ਦੋ ਸਾਲ ਹੀ ਹੋਏ ਹਨ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਸੀ। ਪੰਜਾਬ ਦਾ ਬੁਰਾ ਹਾਲ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਨੂੰ ਬਦਲ ਦਿੱਤਾ ਹੈ। ਸਾਡੀ ਸਰਕਾਰ ਤੇ ਪਾਰਟੀ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨੂੰ ਤਵੱਜੋ ਦਿੰਦੀ ਹੈ। ਵਪਾਰੀ ਸਮਾਜ ਦੇਸ਼ ਦੀ ਅਰਥਵਵਿਸਥਾ ਦੀ ਰੀੜ੍ਹ ਹਨ।
ਕੇਜਰੀਵਾਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਮੈਂ ਤੇ ਭਗਵੰਤ ਮਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਵਪਾਰੀਆਂ ਨੂੰ ਮਿਲੇ। ਉਨ੍ਹਾਂ ਦੀਆਂ ਸਮੱਸਿਆਵਾਂ ਸਮਝੀਆਂ। ਪਿਛਲੇ ਇਕ ਸਾਲ ਵਿਚ ਤੁਹਾਡੀਆਂ ਸਾਰੀਆਂ ਦਿੱਕਤਾਂ ਨੂੰ ਦੂਰ ਕੀਤਾ ਗਿਆ ਤੇ ਅਜੇ ਵੀ ਕੰਮ ਕੀਤੇ ਜਾ ਰਹੇ ਹਨ। ਪਿਛਲੇ ਦੋ ਸਾਲਾਂ ਵਿਚ ਪੰਜਾਬ ਵਿਚ ਬਦਲਾਅ ਦੀ ਹਵਾ ਚੱਲੀ ਹੈ ਤੇ ਹੁਣ ਪੰਜਾਬ ਉਪਰ ਵੱਲ ਵਧ ਰਿਹਾ ਹੈ।
ਪਿਛਲੀਆਂ ਸਰਕਾਰਾਂ ਵਿਚ ਵਪਾਰ ਤੇ ਇੰਡਸਟਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਸਨ। ਵਪਾਰੀ ਬਾਹਰ ਜਾ ਰਹੇ ਸਨ ਪਰ ਹੁਣ ਅਜਿਹਾ ਨਹੀਂ ਹੁੰਦਾ ਹੈ। ਸਾਡੀ ਸਰਕਾਰ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਵਪਾਰੀ ਤੇ ਇੰਡਸਟਰੀ ਪੰਜਾਬ ਨਹੀਂ ਛੱਡ ਰਹੇ ਹਨ। ਹੁਣ ਇਥੇ ਨਿਵੇਸ਼ ਆ ਰਿਹਾ ਹੈ। ਹੁਣ ਦੇਸ਼-ਵਿਦੇਸ਼ ਤੋਂ ਵੀ ਪੰਜਾਬ ਵਿਚ ਜ਼ਬਰਦਸਤ ਨਿਵੇਸ਼ ਆ ਰਿਹਾ ਹੈ।
ਇਹ ਵੀ ਪੜ੍ਹੋ : ਭਾਜਪਾ ਦੀ ਅਗਵਾਈ ‘ਚ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣੇਗਾ : ਰਵਨੀਤ ਬਿੱਟੂ
2 ਸਾਲਾਂ ਵਿਚ ਪੰਜਾਬ ਵਿਚ 56 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਸ਼ੁਰੂ ਹੋ ਗਿਆ ਹੈ। ਇੰਨਾ ਵੱਡਾ ਨਿਵੇਸ਼ ਉਦੋਂ ਹੀ ਆਉਂਦਾ ਹੈ ਜਦੋਂ ਸੂਬੇ ਦੀ ਕਾਨੂੰਨ ਵਿਵਸਥਾ ਠੀਕ ਹੋਵੇ, ਸ਼ਾਂਤੀ ਹੋਵੇ ਤੇ ਸਰਕਾਰ ਚੰਗੀ ਹੋਵੇ। ਇਹ ਦੱਸਦਾ ਹੈ ਕਿ ਅਸੀਂ ਇਥੇ ਬਦਲਾਅ ਲੈ ਕੇ ਆਏ ਹਾਂ। ਸਿਹਤ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਆਪਣੇ ਵਾਅਦੇ ਪੂਰੇ ਕਰ ਰਹੇ ਹਾਂ। ਅਸੀਂ ਘਰੇਲੂ ਬਿਜਲੀ ਨੂੰ ਮੁਫਤ ਕੀਤਾ ਹੈ ਤੇ ਹੁਣ ਅਸੀਂ ਵਪਾਰਕ ਬਿਜਲੀ ਦੇ ਰੇਟ ਵੀ ਘਟਾਵਾਂਗੇ।
ਕੇਜਰੀਵਾਲ ਨੇ ਕਿਹਾ ਕਿ ਅੱਜ ਮੈਂ ਤੁਹਾਡੇ ਤੋਂ ਵੋਟ ਮੰਗਣ ਆਇਆ ਹਾਂ। ਸਾਨੂੰ ਪੰਜਾਬ ਦੇ 13 ਦੇ 13 ਸਾਂਸਦ ਦੇ ਕੇ ਸਾਡੇ ਹੱਥ ਮਜ਼ਬੂਤ ਕਰੋ, ਜਿਸ ਨਾਲ ਅਸੀਂ ਕੇਂਦਰ ਨਾਲ ਲੜ ਕੇ ਪੰਜਾਬ ਦੇ ਹੱਕ ਤੇ ਅਧਿਕਾਰ ਲੈ ਸਕੀਏ।
ਵੀਡੀਓ ਲਈ ਕਲਿੱਕ ਕਰੋ -: