ਅੱਤ ਦੀ ਗਰਮੀ ਵਿਚਾਲੇ ਦੇਸ਼ ਭਰ ਵਿੱਚ ਬਿਜਲੀ ਸੰਕਟ ਹੋਰ ਵੀ ਡੂੰਘਾ ਹੋਣ ਦੀ ਕਗਾਰ ‘ਤੇ ਹੈ। ਕਈ ਕੋਲਾ ਖਾਣਾਂ ਵਿੱਚ ਉਤਪਾਦਨ ਪਿਛਲੇ 9 ਸਾਲਾਂ ਦੇ ਮੁਕਾਬਲੇ ਇਸ ਸਮੇਂ ਸਭ ਤੋਂ ਹੇਠਲੇ ਪੱਧਰ ਨੂੰ ਛੂਹ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਜ਼ਿਆਦਾ ਗਰਮੀ ਪੈਣ ਕਾਰਨ ਬਿਜਲੀ ਦੀ ਖਪਤ ਵੱਧ ਰਹੀ ਹੈ । ਯੂਪੀ, ਮਹਾਰਾਸ਼ਟਰ, ਪੰਜਾਬ ਸਮੇਤ 10 ਸੂਬਿਆਂ ਵਿੱਚ ਕੋਲੇ ਦੀ ਭਾਰੀ ਕਮੀ ਹੋ ਗਈ ਹੈ। ਇਸ ਦੌਰਾਨ ਬਿਜਲੀ ਦੀ ਮੰਗ ਵਧਣ ਤੇ ਕੋਲੇ ਦੀ ਕਮੀ ਕਾਰਨ ਬਿਜਲੀ ਕਟੌਤੀ ਵੀ ਵਧ ਗਈ ਹੈ। ਇਸ ਸਤੋਂ ਇਲਾਵਾ ਕੋਰੋਨਾ ਲਾਕਡਾਊਨ ਤੋਂ ਬਾਅਦ ਉਦਯੋਗਿਕ ਗਤੀਵਿਧੀਆਂ ਮੁੜ ਲੀਹ ‘ਤੇ ਆਉਣ ਕਾਰਨ ਫੈਕਟਰੀਆਂ ਤੇ ਉਦਯੋਗਾਂ ਵਿੱਚ ਬਿਜਲੀ ਦੀ ਖਪਤ ਵਧੀ ਹੈ।
ਮੌਸਮ ਵਿਭਾਗ ਅਨੁਸਾਰ ਉੱਤਰੀ ਤੇ ਮੱਧ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅਪ੍ਰੈਲ ਦੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਲੱਗ ਗਿਆ ਹੈ। ਜਿਸ ਕਾਰਨ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਵੱਧ ਰਹੀ ਬਿਜਲੀ ਦੀ ਮੰਗ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ।
ਜੇਕਰ ਇੱਥੇ ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਰਾਜ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਲਾਜ਼ਮੀ ਬਿਜਲੀ ਕੱਟਾਂ ਨੂੰ ਲਾਗੂ ਕਰਨ ਦੀ ਕਗਾਰ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਗੁਜਰਾਤ ਅਤੇ ਤਾਮਿਲਨਾਡੂ ਵਰਗੇ ਰਾਜਾਂ ਨੇ ਆਪਣੀਆਂ ਊਰਜਾ ਕੰਪਨੀਆਂ ਨੂੰ ਦੂਜੇ ਰਾਜਾਂ ਤੋਂ ਮਹਿੰਗੇ ਭਾਅ ਬਿਜਲੀ ਖਰੀਦਣ ਦੀ ਇਜਾਜ਼ਤ ਦਿੱਤੀ ਹੈ, ਤਾਂ ਜੋ ਬਿਜਲੀ ਕੱਟ ਤੋਂ ਬਚਿਆ ਜਾ ਸਕੇ। ਰਿਪੋਰਟਾਂ ਮੁਤਾਬਕ ਮਹਾਰਾਸ਼ਟਰ ਵਿੱਚ ਬਿਜਲੀ ਦੀ ਮੰਗ ਅਤੇ ਸਪਲਾਈ ਵਿੱਚ 2,500 ਮੈਗਾਵਾਟ ਦਾ ਅੰਤਰ ਹੈ। ਇਸ ਤੋਂ ਬਾਅਦ, ਰਾਜ ਦੀ ਬਿਜਲੀ ਵੰਡ ਕੰਪਨੀ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਇੱਕ ਸਮਾਨ ਬਿਜਲੀ ਕੱਟਾਂ ਨੂੰ ਲਾਗੂ ਕਰ ਰਹੀ ਹੈ। ਮਹਾਰਾਸ਼ਟਰ ਵਿੱਚ ਇਸ ਸਮੇਂ 28,000 ਮੈਗਾਵਾਟ ਬਿਜਲੀ ਦੀ ਮੰਗ ਹੈ। ਜਦੋਂ ਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ 4,000 ਮੈਗਾਵਾਟ ਦੀ ਮੰਗ ਸੀ।
ਦੱਸ ਦੇਈਏ ਕਿ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਬਿਜਲੀ ਦੀ ਮੰਗ ਵਿੱਚ 1.4 ਫੀਸਦੀ ਦਾ ਵੱਡਾ ਹੋਇਆ ਹੈ, ਜਿਸ ਕਾਰਨ ਬਿਜਲੀ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਇਹ ਅੰਕੜਾ ਅਕਤੂਬਰ ਵਿੱਚ ਬਿਜਲੀ ਸੰਕਟ ਦੌਰਾਨ ਮੰਗ ਨਾਲੋਂ ਵੱਧ ਹੈ । ਅਕਤੂਬਰ ਵਿੱਚ ਕੋਲੇ ਦੇ ਗੰਭੀਰ ਸੰਕਟ ਦੌਰਾਨ ਬਿਜਲੀ ਦੀ ਮੰਗ ਇੱਕ ਫੀਸਦੀ ਵਧੀ ਸੀ। ਹਾਲਾਂਕਿ ਮਾਰਚ ਵਿੱਚ ਬਿਜਲੀ ਦੀ ਮੰਗ ਵਿੱਚ 0.5 ਫੀਸਦੀ ਦੀ ਕਮੀ ਆਈ ਸੀ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”