ਸਥਾਨਕ ਨਗਰ ਕੌਂਸਲ ਵਿਚ ਕੰਮ ਕਰਦੇ ਇੰਸਪੈਕਟਰ ਨੂੰ ਰੰਗੇਂ ਹਥੀਂ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਰਨਾਲਾ ਦੀ ਟੀਮ ਨੇ ਉਚ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ|
ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦਫ਼ਤਰ ਬਰਨਾਲਾ ਵਿਚ ਤਾਇਨਾਤ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦਸਿਆ ਕਿ ਰਛਪਾਲ ਸਿੰਘ ਵਾਸੀ ਹੰਡਿਆਇਆ ਜਿਸਨੇ ਆਪਣੇ ਕਿਸੇ ਪਲਾਟ ਵਿਚ ਕੋਈ ਸ਼ੈਡ ਵਗੈਰਾ ਪਾਇਆ ਹੋਇਆ ਸੀ ਇਸਦੀ ਭਿਣਕ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਹਰਬਖ਼ਸ਼ ਸਿੰਘ ਨੂੰ ਪਈ ਤਾਂ ਉਸਨੇ ਇਕ ਨੋਟਿਸ ਕਟ ਕੇ ਰਛਪਾਲ ਸਿੰਘ ਕੋਲ ਚਲਾ ਗਿਆ ਤੇ ਆਖਿਆ ਕਿ ਤੂੰ ਨਕਸ਼ਾ ਨਹੀਂ ਬਣਾਇਆ ਜਿਸ ਕਾਰਨ ਇਹ ਨੋਟਿਸ ਤੈਨੂੰ ਭੇਜਿਆ ਗਿਆ, ਜੇਕਰ ਇਸਨੂੰ ਖ਼ੁਰਦ ਬੁਰਦ ਕਰਾਉਣਾ ‘ਤੇ ਮੈਨੂੰ 50ਹਜ਼ਾਰ ਰੁਪਏ ਦੇ ਦਿਓ ਤਾਂ ਇਹ ਨੋਟਿਸ ਰਫ਼ਾ ਦਫ਼ਾ ਹੋ ਜਾਏਗਾ।
ਇਹ ਵੀ ਪੜ੍ਹੋ : ਸੰਗਰੂਰ ਤੇ ਸੁਨਾਮ ਵਿਚ ਜ਼ਹਿ.ਰੀਲੀ ਸ਼ਰਾਬ ਦਾ ਕਹਿਰ, ਮ.ਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚੀ
ਸ਼ਿਕਾਇਤ ਕਰਤਾ ਰਛਪਾਲ ਸਿੰਘ ਦੀ ਤੇ ਇੰਸਪੈਕਟਰ ਹਰਬਖਸ਼ ਸਿੰਘ ਦੀ ਗਲਬਾਤ 25ਹਜ਼ਾਰ ਰੁਪਏ ਵਿਚ ਤੈਅ ਹੋ ਗਈ ਜਿਸਨੂੰ ਦੇਣਾ ਸੀ| ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਨੇ ਇਹ ਮਾਮਲਾ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਦੇ ਹੁਕਮਾਂ ਤਹਿਤ ਅਜ ਇਸ ਇੰਸਪੈਕਟਰ ਹਰਬਖ਼ਸ਼ ਸਿੰਘ ਨੂੰ ਰੰਗੇਂ ਹਥੀਂ ਕਾਬੂ ਕਰਕੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਮਾਮਲਾ ਦਰਜ ਕਰਨ ਉਪਰੰਤ ਨਾਮਜ਼ਦ ਹਰਬਖ਼ਸ਼ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: