ਆਨਲਾਈਨ ਸੱਟਾ ਗਿਰੋਹ ਮਾਮਲੇ ‘ਚ ਇਨਕਮ ਟੈਕਸ ਵਿਭਾਗ ਦਾ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਵਿਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਮਾਮਲੇ ਵਿਚ ਪੰਜਾਬ ਦੇ ਕਈ ਅਫਸਰਾਂ ‘ਤੇ ਗਾਜ ਡਿੱਗ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਗਿਰੋਹ ਦੇ ਤਾਰ ਪੰਜਾਬ ਦੇ 10 IPS ਅਫਸਰ ਤੇ ਚੰਡੀਗੜ੍ਹ ਦੇ 3 ਵੱਡੇ ਅਫਸਰਾਂ ਨਾਲ ਜੁੜੇ ਹੋਏ ਹਨ, ਜੋਕਿ ਸੱਟੇ ਦੀ ਕਮਾਈ ‘ਚੋਂ ਹਿੱਸਾ ਮੰਗਦੇ ਸਨ।
ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਤੇ 4 ਕਰੋੜ ਦੀ ਕੋਠੀ ਖਰੀਦ ਕੇ ਅਫਸਰਾਂ ਦੀ ਖਾਤਿਰਦਾਰੀ ਵੀ ਕੀਤੀ ਗਈ ਸੀ। ਇਨ੍ਹਾਂ ਅਫਸਰਾਂ ਵਿਚ SP ਤੋਂ ਲੈ ਕੇ SSP ਰੈਂਕ ਦੇ ਅਧਿਕਾਰੀ ਸ਼ਾਮਲ ਹਨ। ਸੂਤਰਾਂ ਮੁਤਾਬਕ ਇਹ ਅਧਿਕਾਰੀ ਇਸ ਗਿਰੋਹ ਤੋਂ ਉਨ੍ਹਾਂ ਦੀ ਕਮਾਈ ਦਾ ਹਿੱਸਾ ਲੈ ਕੇ ਉਨ੍ਹਾਂ ਦਾ ਬਚਾਅ ਵੀ ਕਰਦੇ ਸਨ। 4 ਸੂਬਿਆਂ ਵਿਚ ਇਹ ਕਾਰੋਬਾਰ ਚੱਲ ਰਿਹਾ ਸੀ, ਜੋਕਿ ਲਗਭਗ 600 ਕਰੋੜ ਰੁਪਏ ਦਾ ਹੈ। ਜਲਦ ਹੀ ਇਨ੍ਹਾਂ ਅਫਸਰਾਂ ਨੂੰ ਪੁੱਛ-ਗਿੱਛ ਕਰਨ ਲਈ ਨੋਟਿਸ ਜਾਰੀ ਕੀਤੇ ਜਾਣਗੇ।

ਜਾਣਕਾਰੀ ਮੁਤਾਬਕ ਇਹ ਸੱਟੇਬਾਜੀ ਨੈਟਵਰਕ ਦੁਬਈ ਤੇ ਜਾਰਜੀਆ ਤੋਂ ਚੱਲ ਰਿਹਾ ਸੀ। ਚੰਡੀਗੜ੍ਹ ਵਿਚ ਬੈਠਾ ਇੱਕ ਵਿਅਕਤੀ ਇਸ ਨੂੰ ਪੂਰੇ ਭਾਰਤ ਵਿਚ ਚਲਾ ਰਿਹਾ ਸੀ। ਇਸ ਬੰਦੇ ਦੀ ਚੰਡੀਗੜ੍ਹ ਦੇ 33 ਸੈਕਟਰ ਵਿਚ ਆਲੀਸ਼ਾਨ ਕੋਠੀ ਹੈ ਤੇ ਇਸ ਮੁੱਖ ਸਗਰਣਾ ਨੇ ਸੈਕਟਰ 44 ਵਿਚ 4 ਕਰੋੜ ਦੀ ਕੋਠੀ 2008-09 ਵਿਚ ਖਰੀਦੀ ਸੀ, ਜੋਕਿ ਸਿਰਫ ਅਫਸਰਾਂ ਦੀ ਖਾਤਿਰਦਾਰੀ ਲਈ ਹੀ ਰੱਖੀ ਗਈ ਸੀ। ਇਹ ਰੇਡ ਕਈ ਘੰਟਿਆਂ ਤੋਂ ਚੱਲਦੀ ਰਹੀ।
ਇਹ ਵੀ ਪੜ੍ਹੋ : ਈਰਾਨ ‘ਚ ਵੀਜ਼ਾ-ਫ੍ਰੀ ਐਂਟਰੀ ਤੇ ਨੌਕਰੀ ਦੇ ਨਾਂ ‘ਤੇ ਜਾਅਲਸਾਜ਼ੀ ! ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਰੇਡ ਦੌਰਾਨ ਕਈ ਕੈਸ਼ ਸਣੇ ਕਈ ਲਗਜਰੀ ਗੱਡੀਆ ਦਾ ਜਖੀਰਾ ਵੀ ਮਿਲਿਆ ਹੈ, ਜਿਸ ਵਿਚ 16 ਗੱਡੀਆਂ ਜਬਤ ਕੀਤੀਆਂ ਗਈਆਂ ਹਨ। ਇਸ ਦੌਰਾਨ ਪਟਿਆਲਾ ਵਿਚੋ ਵੀ 25 ਕਰੋੜ ਦਾ ਕੈਸ਼ ਬਰਾਮਦ ਕੀਤਾ ਗਿਆ ਹੈ। ਰੇਡ ਦੌਰਾਨ ਜਿਥੇ ਰੇਡ ਹੋਈ ਉਥੇ ਮੌਜੂਦ ਲੋਕਾਂ ਦੇ ਵੀ ਮੋਬਾਈਲ ਜਬਤ ਕਰ ਲਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























