ਜ਼ਿਲ੍ਹਾ ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ ਦੇ ਪਿੰਡ ਢਿੱਲਵਾਂ ਦਾ ਜਸਮਨ ਸਿੰਘ ਜੋ ਕਿ ਫ਼ੌਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ, ਅੱਜ ਡਿਊਟੀ ਦੌਰਾਨ ਇੱਕ ਸੜਕ ਹਾਦਸੇ ਵਿੱਚ ਸ਼ਹੀਦ ਹੋ ਗਿਆ । ਜਸਮਨ ਅਰੁਣਾਚਲ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ 22 ਸਾਲਾਂ ਜਸਮਨ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਜਸਮਨ ਦੇ ਮਾਤਾ-ਪਿਤਾ ਨੇ ਦਿਹਾੜੀ ਮਜ਼ਦੂਰੀ ਕਰਕੇ ਜਸਮਨ ਨੂੰ ਫੌਜ ਵਿੱਚ ਭਰਤੀ ਕਰਵਾਇਆ ਸੀ । ਜਸਮਨ ਦੇ ਦੋਸਤਾਂ ਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਦਿਹਾੜੀਆਂ ਮਜ਼ਦੂਰੀ ਕਰਦਾ-ਕਰਦਾ ਫੌਜ ਲਈ ਟ੍ਰੇਨਿੰਗ ਕਰਦਾ ਸੀ।
ਦਰਅਸਲ, ਜਸਮਨ ਸਿੰਘ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਵਿੱਚ ਬਤੌਰ ਸਿਪਾਹੀ ਦੀ ਡਿਊਟੀ ਨਿਭਾ ਰਿਹਾ ਸੀ, ਜੋ ਅਰੁਣਾਚਲ ਪ੍ਰਦੇਸ਼ ਦੇ ਕੈਂਪਾਂ ਵਿੱਚ ਅੱਜ ਯਾਨੀ ਕਿ ਵੀਰਵਾਰ ਸਵੇਰੇ ਡਿਊਟੀ ਦੌਰਾਨ ਸੜਕੀ ਹਾਦਸੇ ਵਿੱਚ ਸ਼ਹੀਦ ਹੋ ਗਿਆ।
ਪਿੰਡ ਵਾਸੀਆਂ ਨੇ ਕੈਪਟਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹੀਦ ਫੌਜੀ ਜਸਮਨ ਸਿੰਘ ਦੀ ਸ਼ਹੀਦੀ ‘ਤੇ ਉਸਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਆਰਥਿਕ ਮਦਦ, ਸ਼ਹੀਦ ਫੌਜੀ ਜਸਮਨ ਸਿੰਘ ਦਾ ਪਿੰਡ ਵਿੱਚ ਇੱਕ ਬੁੱਤ ਬਣਾਇਆ ਜਾਵੇ ਅਤੇ ਪਿੰਡ ਦੇ ਇੱਕ ਸਕੂਲ ਦਾ ਨਾਮ ਵੀ ਸਹੀਦ ਫ਼ੌਜੀ ਜਸਮਨ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ।
ਇਹ ਵੀ ਦੇਖੋ: 2 ਸਰਦਾਰ ਦੋਸਤਾਂ ਨੇ ਕੀਤੀ ਕਮਾਲ, ਮਹਿੰਗੇ ਬਰਾਂਡਾ ਨੂੰ ਲੱਤ ਮਾਰ ਲਾਈ ਰੇਹੜੀ, ਦੇਖ ਰੂਹ ਖੁਸ਼ ਹੋ ਜਾਊ…