ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਪੰਜਾਬ ਦੇ CM ਭਗਵੰਤ ਮਾਨ ਨੇ ਅੱਜ ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ। ਪਟਿਆਲਾ ਤੋਂ ਪੰਜਾਬ ਦੇ 14 ਸਰਕਾਰੀ ਜ਼ਿਲ੍ਹਾ ਹਸਪਤਾਲਾਂ ਦੀ ਅਪਗ੍ਰੇਡੇਸ਼ਨ ਦੀ ਵੀ ਸ਼ੁਰੂਆਤ ਹੋਈ।
1906 ਵਿਚ ਸਥਾਪਤ ਕੀਤੇ ਗਏ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਨੂੰ ਅਪਗ੍ਰੇਡ ਕਰਕੇ ਮਾਡਲ ਹਸਪਤਾਲ ਬਣਾਇਆ ਜਾਵੇਗਾ ਕਿਉਂਕਿ ਇਥੇ ਰੋਜ਼ਾਨਾ ਦੀ ਓਪੀਡੀ ਲਗਭਗ 1500 ਮਰੀਜ਼ਾਂ ਦੀ ਹੈ।ਇਹ ਹਸਪਤਾਲ ਲਗਭਗ 20 ਲੱਖ ਦੀ ਆਬਾਦੀ ਨੂੰ ਚਕਿਤਸਾ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਮੈਡੀਕਲ, ਆਰਕੀਟੈਕਟ, ਲੋਕ ਨਿਰਮਾਣ ਤੇ ਸਿਵਲ ਤੇ ਬਿਜਲੀ ਵਿੰਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਵੱਲੋਂ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਮਰੀਜ਼ਾਂ ਤੇ ਉਸਦੇ ਪਰਿਵਾਰ ਵਾਲਿਆਂ ਦੀਆਂ ਪ੍ਰੇਸ਼ਾਨੀਆਂ ਦਾ ਵਿਸ਼ਲੇਸ਼ਣ ਕਰਕੇ ਰਿਪੋਰਟ ਦੇ ਆਧਾਰ ‘ਤੇ ਕਾਇਆਕਲਪ ਕੀਤਾ ਜਾ ਰਿਹਾ ਹੈ।
ਅੱਜ ਦਾ ਦਿਨ ਪੰਜਾਬ ਦੇ ਲੋਕਾਂ ਲਈ ਖਾਸ ਹੈ…
ਅੱਜ ਤੋਂ ਅਸੀਂ ਆਪਣੀ ਸਿਹਤ ਕ੍ਰਾਂਤੀ ਵਾਲੀ ਗਾਰੰਟੀ ਨੂੰ ਹੋਰ ਅੱਗੇ ਵਧਾਉਂਦਿਆਂ 550 ਕਰੋੜ ਦੀ ਲਾਗਤ ਨਾਲ ਪੰਜਾਬ ਦੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ…ਜਿਸਦੀ ਸ਼ੁਰੂਆਤ ਮੈਂ ਤੇ ਸਾਡੇ ਕੌਮੀ ਕਨਵੀਨਰ ਮਾਨਯੋਗ @ArvindKejriwal ਜੀ ਨਵੀਨੀਕਰਨ ਕੀਤੇ ਗਏ… pic.twitter.com/MyxGxrznNy
— Bhagwant Mann (@BhagwantMann) October 2, 2023
ਰੈਲੀ ਤੋਂ ਪਹਿਲਾਂ ਸੀਐੱਮ ਮਾਨ ਨੇ ਟਵੀਟ ਕੀਤਾ ਅੱਜ ਪੰਜਾਬ ਦੇ ਲੋਕਾਂ ਲਈ ਖਾਸ ਦਿਨ ਹੈ…ਅੱਜ ਤੋਂ ਅਸੀਂ ਆਪਣੀ ਸਿਹਤ ਕ੍ਰਾਂਤੀ ਦੀ ਗਾਰੰਟੀ ਨੂੰ ਹੋਰ ਵਧਾਉਂਦੇ ਹੋਏ 550 ਕਰੋੜ ਦੀ ਲਾਗਤ ਨਾਲ ਪੰਜਾਬ ਦੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦੀ ਮੁਹਿੰਮ ਸ਼ੁਰੂ ਕਰ ਰਹੇ ਹਾਂ ਜਿਸ ਦੀ ਸ਼ੁਰੂਆਤ ਮੈਂ ਤੇ ਸਾਡੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਕਰਨਗੇ। ਅਸੀਂ ਪੁਨਰ ਨਿਰਮਿਤ ਮਾਤਾ ਕੌਸ਼ੱਲਿਆ ਹਸਪਤਾਲ ਪੰਜਾਬ ਦੇ ਲੋਕਾਂ ਨੂੰ ਸਮਰਿਪਤ ਕਰਾਂਗੇ। ਮਾਨ ਨੇ ਟਵੀਟ ਦੇ ਨਾਲ ਹਸਪਤਾਲ ਤੋਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਅੱਜ ਦਾ ਦਿਨ ਪੰਜਾਬ ਦੇ ਲੋਕਾਂ ਲਈ ਖਾਸ ਹੈ…
ਅੱਜ ਤੋਂ ਅਸੀਂ ਆਪਣੀ ਸਿਹਤ ਕ੍ਰਾਂਤੀ ਵਾਲੀ ਗਾਰੰਟੀ ਨੂੰ ਹੋਰ ਅੱਗੇ ਵਧਾਉਂਦਿਆਂ 550 ਕਰੋੜ ਦੀ ਲਾਗਤ ਨਾਲ ਪੰਜਾਬ ਦੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ…ਜਿਸਦੀ ਸ਼ੁਰੂਆਤ ਮੈਂ ਤੇ ਸਾਡੇ ਕੌਮੀ ਕਨਵੀਨਰ ਮਾਨਯੋਗ @ArvindKejriwal ਜੀ ਨਵੀਨੀਕਰਨ ਕੀਤੇ ਗਏ… pic.twitter.com/MyxGxrznNy
— Bhagwant Mann (@BhagwantMann) October 2, 2023
ਵੀਡੀਓ ਲਈ ਕਲਿੱਕ ਕਰੋ -: