ਪੰਜਾਬ ਦੀ ਪਰਾਲੀ ਹੁਣ ਕੇਰਲਾ ਦੇ ਦੁਧਾਰੂ ਪਸ਼ੂ ਖਾ ਲੈਣਗੇ। ਜਲਦੀ ਹੀ ਪਰਾਲੀ ਨੂੰ ਪੰਜਾਬ ਤੋਂ ਮਾਲ ਗੱਡੀ ਰਾਹੀਂ ਕੇਰਲ ਭੇਜਿਆ ਜਾਵੇਗਾ। ਰਾਜ ਹਰ ਸਾਲ ਲਗਭਗ 20 ਮਿਲੀਅਨ ਟਨ ਪਰਾਲੀ ਦਾ ਉਤਪਾਦਨ ਕਰਦਾ ਹੈ। ਇਨ੍ਹੀਂ ਦਿਨੀਂ ਹਰਿਆਣਾ ਸਮੇਤ ਕੇਂਦਰ ਸਰਕਾਰ ਲਗਾਤਾਰ ਪੰਜਾਬ ‘ਤੇ ਪਰਾਲੀ ਸਾੜਨ ਦੇ ਦੋਸ਼ ਲਗਾ ਰਹੀ ਹੈ। ਇਸ ਵਿਚਕਾਰ ਪੰਜਾਬ ਸਰਕਾਰ ਦਾ ਇਹ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ।
ਤੱਟਵਰਤੀ ਰਾਜ ਕੇਰਲਾ ਵਿੱਚ ਖੇਤੀ ਯੋਗ ਜ਼ਮੀਨ ਘੱਟ ਹੋਣ ਕਾਰਨ, ਜੋ ਪਸ਼ੂਆਂ ਲਈ ਲੋੜੀਂਦਾ ਚਾਰਾ ਪੈਦਾ ਕਰਨ ਵਿੱਚ ਅਸਮਰਥ ਹੈ, ਕੇਰਲਾ ਨੇ ਪੰਜਾਬ ਤੋਂ ਪਰਾਲੀ ਮੰਗਵਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਵਿੱਚ ਦੁੱਧ ਉਤਪਾਦਨ ਵਿੱਚ ਪੰਜਾਬ ਤੋਂ ਬਾਅਦ ਕੇਰਲਾ ਦਾ ਨਾਂ ਆਉਂਦਾ ਹੈ। ਦੋਵਾਂ ਸਰਕਾਰਾਂ ਦੇ ਇਸ ਫੈਸਲੇ ਨਾਲ ਕੇਰਲ ਦੇ ਲੱਖਾਂ ਦੁੱਧ ਉਤਪਾਦਕਾਂ ਨੂੰ ਫਾਇਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ 15 ਸਤੰਬਰ ਤੋਂ 5 ਨਵੰਬਰ ਤੱਕ ਇਕੱਲੇ ਪੰਜਾਬ ਵਿੱਚ ਹੀ ਪਰਾਲੀ ਸਾੜਨ ਦੀਆਂ ਕੁੱਲ 29,400 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਪਰਾਲੀ ਸਾੜਨ ਦੀਆਂ 2,530 ਘਟਨਾਵਾਂ ਹਰਿਆਣਾ ਵਿੱਚ, 2,246 ਮੱਧ ਪ੍ਰਦੇਸ਼ ਵਿੱਚ, 927 ਯੂਪੀ ਵਿੱਚ, 587 ਰਾਜਸਥਾਨ ਵਿੱਚ ਅਤੇ 9 ਦਿੱਲੀ ਵਿੱਚ ਦਰਜ ਕੀਤੀਆਂ ਗਈਆਂ।