ਗਿੱਦੜਬਾਹਾ ਦੇ ਪਿੰਡ ਮੱਲਾਂ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਇਨ੍ਹੀਂ ਦਿਨੀਂ ਸਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ। ਦੱਸ ਦੇਈਏ ਕਿ ਬਲਵਿੰਦਰ ਨੂੰ ਉੱਥੋਂ ਦੀ ਹਕੂਮਤ ਨੇ ਸਜ਼ਾ ਦਿੱਤੀ ਹੈ ਜਿਸ ਵਿੱਚ ਜਾਂ ਤਾਂ ਉਸ ਨੂੰ ਮੌਤ ਦਿੱਤੀ ਜਾਵੇਗੀ ਤੇ ਜਾਂ ਫਿਰ ਮੌਤ ਤੋਂ ਬਚਣ ਲਈ ਉਸ ਨੂੰ 1 ਕਰੋੜ 90 ਲੱਖ ਰੁਪਏ ਦੇ ਕਰੀਬ ਬਲੱਡ ਮਨੀ ਦੇਣੀ ਹੋਵੇਗੀ । ਜੇਕਰ ਉਸ ਵੱਲੋਂ ਇਹ ਰਾਸ਼ੀ ਨਹੀਂ ਦਿੱਤੀ ਜਾਂਦੀ ਤਾਂ ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਉਸਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਹੁਣ ਬਲਵਿੰਦਰ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੇ ਪੰਜਾਬ ਦੇ ਸਮਾਜ ਸੇਵੀ ਲੋਕਾਂ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ।

ਪਰਿਵਾਰ ਵੱਲੋਂ ਲਗਾਈ ਗਈ ਮਦਦ ਦੀ ਗੁਹਾਰ ਤੋਂ ਬਾਅਦ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ ਬਲਵਿੰਦਰ ਨੂੰ ਬਚਾਉਣ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਤੇ ਪਰਿਵਾਰ ਦੀ ਮਦਦ ਲਈ ਪੈਸੇ ਇਕੱਠੇ ਕਰ ਰਹੀਆਂ ਹਨ। ਪਰਿਵਾਰ ਵੱਲੋ ਮਦਦ ਦੀ ਗੁਹਾਰ ਲਗਾਉਣ ਤੋਂ ਬਾਅਦ ਬਲਵਿੰਦਰ ਦੀ ਮਦਦ ਲਈ ਮੁਸਲਿਮ ਭਾਈਚਾਰਾ ਅੱਗੇ ਆਇਆ ਹੈ। ਮੁਸਲਿਮ ਭਾਈਚਾਰੇ ਵੱਲੋਂ ਬਲਵਿੰਦਰ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਲੁਧਿਆਣਾ ਦੀ ਪ੍ਰਾਚੀਨ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਵੱਲੋਂ ਬਲਵਿੰਦਰ ਦੀ ਮਦਦ ਲਈ 1 ਕਰੋੜ 90 ਲੱਖ ਦੀ ਮਦਦ ਦੀ ਅਪੀਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਹਿਮਾਚਲ ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ‘ਚ ਇੱਕ ਮੁਲਜ਼ਮ ਪੁਲਿਸ ਅੜਿੱਕੇ
ਲੁਧਿਆਣਾ ਦੀ ਪ੍ਰਾਚੀਨ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਵੱਲੋਂ ਵੀ ਸਾਊਦੀ ਦੇ ਬਾਦਸ਼ਾਹ ਨੂੰ ਬਲਵਿੰਦਰ ਦੀ ਜਾਨ ਬਖਸ਼ਣ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਪੰਜਾਬ ਦੀ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇਣਾ ਚਾਹੀਦਾ ਹੈ ਤੇ ਨਾਲ ਹੀ ਜੇਕਰ ਕੁਝ ਪੈਸੇ ਘਟਦੇ ਹਨ ਤਾਂ ਪੀੜਤ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ।
ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
