ਮੁਕਤਸਰ ਦੇ ਰਹਿਣ ਵਾਲੇ ਰਣਜੀਤ ਰਾਣਾ ਕਤਲ ਕਾਂਡ ਵਿਚ ਮਲੌਟ ਥਾਨਾਂ ਸਦਰ ਦੀ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਲਿਆ 4 ਦਿਨ ਦਾ ਪੁਲਿਸ ਰਿਮਾਂਡ ਅੱਜ ਪੁਰਾ ਹੋਣ ‘ਤੇ ਊਸ ਨੂੰ ਮਲੌਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜ਼ਿਟ ਰਿਮਾਂਡ ਮਿਲਿਆ ਹੈ। ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਇਹ ਰਿਮਾਂਡ 209/21 ਨੰਬਰ ਮੁਕੱਦਮੇ ਦੇ ਸਬੰਧ ਵਿੱਚ ਮਿਲਿਆ ਹੈ।
ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ਾਰਪ ਸ਼ੂਟਰ ਮੋਨੂ ਡਾਗਰ ਜਿਸ ਨੇ ਪਿਛਲੇ ਸਾਲ ਅੰਮ੍ਰਿਤਸਰ ਦੇ ਹਸਪਤਾਲ ਦੇ ਵਿਚ ਜਾ ਕੇ ਗੈਂਗਸਟਰ ਰਾਣਾ ਕੰਧੋਵਾਲੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ ਤੇ ਦੋ ਹਥਿਆਰਬੰਦ ਬਦਮਾਸ਼ ਜਿਨ੍ਹਾਂ ਵਿਚੋਂ ਇਕ ਮੋਨੂ ਡਾਗਰ ਅਤੇ ਦੂਜਾ ਜੋਧਾ ਨਾਮ ਦਾ ਬਦਮਾਸ਼ ਸੀ ਜਿਸ ਨੇ ਫਾਇਰਿੰਗ ਕੀਤੀ ਸੀ। ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਾਇਰ ਨਹੀਂ ਹੋ ਪਾਏ ਪਰ ਆਪਣੇ ਪਿਤਾ ਨੂੰ ਬਚਾਉਣ ਆਏ ਪ੍ਰਥਮ ਧਮੀਜਾ ਨੇ ਮੋਟਰਸੈਕਲ ਬਦਮਾਸ਼ ਦੇ ਮਾਰ ਦਿੱਤਾ ਸੀ, ਜਿਸ ਕਾਰਨ ਮੋਨੂ ਡਾਗਰ ਦੇ ਹੱਥ ਵਿੱਚ ਫੜਿਆ ਪਿਸਤੌਲ ਡਿੱਗ ਪਿਆ। ਪਰ ਫਿਰ ਵੀ ਇਕ ਫਾਇਰ ਪ੍ਰਥਮ ਦੇ ਪੈਰ ਤੇ ਵੱਜਿਆ ਸੀ। ਜ਼ਖਮੀ ਪਿਓ ਪੁੱਤ ਨੇ ਹਾਰ ਨਾ ਮੰਨਦੇ ਹੋਏ ਤੇ ਸਾਹਸ ਦਿਖਾਉਂਦੇ ਹੋਏ ਬਦਮਾਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲਾਰੈਂਸ ਸ਼ਾਰਪਸ਼ੂਟਰ ਮੋਨੂ ਡਾਗਰ ਨੂੰ ਫੜਨ ਵਿੱਚ ਕਾਮਯਾਬ ਹੋ ਗਏ।