ਲੁਧਿਆਣਾ ਵਿੱਚ ਪਿਛਲੇ 1 ਮਹੀਨੇ ਤੋਂ ਬੰਦ ਪਿਆ ਭਾਰਤ ਨਗਰ ਚੌਂਕ ਅੱਜ ਖੁੱਲ੍ਹ ਗਿਆ ਹੈ। ਹੁਣ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਜਾਣ ਵਾਲੇ ਲੋਕਾਂ ਨੂੰ ਗਲੀਆਂ ਵਿੱਚੋਂ ਨਹੀਂ ਲੰਘਣਾ ਪਵੇਗਾ। ਦਰਅਸਲ, ਭਾਰਤ ਨਗਰ ਚੌਂਕ ‘ਤੇ ਬਣ ਰਹੇ ਐਲੀਵੇਟੇਡ ਰੋਡ ਦੀ ਸਲੈਬ ਪਾਉਣ ਦਾ ਕੰਮ ਪੂਰਾ ਹੋ ਗਿਆ ਹੈ। ਪੁੱਲ ਦੇ ਨੀਚੇ ਹੁਣ ਦੋਹਾਂ ਪਾਸਿਆਂ ਤੋਂ ਗੱਡੀਆਂ ਆ ਜਾ ਸਕਦੀਆਂ ਹਨ। ਰਸਤਾ ਖੁੱਲ੍ਹਣ ਦੇ ਬਾਅਦ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਗਲੀਆਂ ਵਿੱਚ ਲੱਗ ਰਹੇ ਜਾਮ ਤੋਂ ਰਾਹਤ ਮਿਲੇਗੀ। ਉਮੀਦ ਹੈ ਕਿ 26 ਜਨਵਰੀ ਤੱਕ ਐਲੀਵੇਟੇਡ ਰੋਡ ਦੀ ਯੋਜਨਾ ਪੂਰੀ ਹੋ ਜਾਵੇਗੀ।
ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਫਿਰੋਜ਼ਪੁਰ ਰੋਡ ‘ਤੇ ਐਲੀਵੇਟੇਡ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਹੁਣ ਤੱਕ ਫਿਰੋਜ਼ਪੁਰ ਰੋਡ ਚੁੰਗੀ ਤੋਂ ਜਗਰਾਓਂ ਪੁੱਲ ਤੇ ਫਿਰੋਜ਼ਪੁਰ ਰੋਡ ਤੋਂ ਭਾਈਵਾਲਾ ਚੌਂਕ ਤੱਕ ਐਲੀਵੇਟੇਡ ਰੋਡ ਸ਼ੁਰੂ ਹੋ ਚੁੱਕੀ ਹੈ। ਭਾਰਤ ਨਗਰ ਚੌਂਕ ‘ਤੇ ਐਲੀਵੇਟੇਡ ਰੋਡ ਨਿਰਮਾਣ ਦੇ ਚੱਲਦਿਆਂ ਬੀਤੇ ਇੱਕ ਮਹੀਨੇ ਤੋਂ ਨੀਚੇ ਦਾ ਰਸਤਾ ਬੰਦ ਕੀਤਾ ਹੋਇਆ ਸੀ। ਜਿਨ੍ਹਾਂ ਲੋਕਾਂ ਨੇ ਭਾਈਵਾਲਾ ਚੌਂਕ ਤੋਂ ਜਗਰਾਓਂ ਪੁੱਲ ਵੱਲ ਜਾਣਾ ਹੁੰਦਾ ਸੀ ਉਹ ਡੀਸੀ ਕੰਪਲੈਕਸ ਤੋਂ ਅੱਗੇ ਪਹਿਲਾਂ ਮਾਲ ਰੋਡ ਤੋਂ ਘੁੰਮ ਕੇ ਜਾਂਦੇ ਸੀ। ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਵਿੱਚ ਫਸਣਾ ਪੈਂਦਾ ਸੀ।
ਇਹ ਵੀ ਪੜ੍ਹੋ: ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਮੌ.ਤ, ਦਿਮਾਗੀ ਨਸ ਫੱਟਣ ਕਾਰਨ ਗਈ ਜਾਨ
ਦੱਸ ਦੇਈਏ ਕਿ ਹੁਣ ਸਿਰਫ ਭਾਰਤ ਨਗਰ ਚੌਂਕ ‘ਤੇ 3 ਮੁੱਖ ਸਲੈਬ ਦਾ ਕੰਮ ਕੀਤਾ ਜਾਣਾ ਬਾਕੀ ਰਹਿ ਗਿਆ ਹੈ। ਸਾਲ 2017 ਵਿੱਚ ਫਿਰੋਜ਼ਪੁਰ ਰੋਡ ‘ਤੇ ਐਲੀਵੇਟੇਡ ਰੋਡ ਬਣਨਾ ਸ਼ੁਰੂ ਹੋ ਗਿਆ ਸੀ। NHAI ਵੱਲੋਂ ਐਲੀਵੇਟੇਡ ਰੋਡ ਬਣਾਉਣ ‘ਤੇ 770 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਫਿਰੋਜ਼ਪੁਰ ਚੁੰਗੀ ਤੋਂ ਸਮਰਾਲਾ ਚੌਂਕ ਤੱਕ ਕੁੱਲ 13 ਕਿਲੋਮੀਟਰ ਦੀ ਇਹ ਰੋਡ ਤਿਆਰ ਕੀਤੀ ਜਾ ਰਹੀ ਹੈ। ਆਪਣੇ ਨਿਰਧਾਰਿਤ ਸਮੇਂ ਤੋਂ 2 ਸਾਲ ਦੇਰੀ ਨਾਲ ਇਹ ਯੋਜਨਾ ਪੂਰੀ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –