ludhiana hospital employee creates ruckus: ਸਿਵਿਲ ਹਸਪਤਾਲ ਸਥਿਤ ਮਦਰ ਐਂਡ ਚਾਈਲਡ ਵਿੰਗ ਦੀ ਸੈਸ਼ਨ ਸਾਈਟ ‘ਤੇ ਸੋਮਵਾਰ ਦੁਪਹਿਰ ਨੂੰ ਵੈਕਸੀਨ ਲਗਵਾਉਣ ਨੂੰ ਲੈ ਕੇ ਹਸਪਤਾਲ ਕਰਮਚਾਰੀ ਅਤੇ ਪੁਲਸ ਮੁਲਾਜ਼ਮਾਂ ‘ਚ ਬਹਿਸ ਹੋ ਗਈ।ਹਸਪਤਾਲ ਦੇ ਕਰਮਚਾਰੀ ਨੇ ਕਾਫੀ ਦੇਰ ਤੱਕ ਉੱਥੇ ਹੰਗਾਮਾ ਕੀਤਾ।ਸੁਰੱਖਿਆ ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਦੁਪਹਿਰ ਨੂੰ ਉਨ੍ਹਾਂ ਦੇ ਕੋਲ ਇੱਕ ਨੌਜਵਾਨ ਆਇਆ ਜੋ ਖੁਦ ਨੂੰ ਹਸਪਤਾਲ ਦਾ ਮੁਲਾਜ਼ਮ ਦੱਸ ਰਿਹਾ ਸੀ।ਉਹ ਉਸਦੇ ਨਾਲ ਆਈ ਔਰਤ ਨੂੰ ਵੈਕਸੀਨ ਲਗਵਾਉਣ ਦੇ ਲਈ ਅੰਦਰ ਲੈ ਗਿਆ।ਜਦੋਂ ਉਸ ਨਾਲ ਟੋਕਨ ਲੈਣ ਦੀ ਗੱਲ ਕਹੀ ਤਾਂ ਉਹ ਤੈਸ਼ ‘ਚ ਆ ਗਿਆ ਅਤੇ ਹੰਗਾਮਾ ਕਰਨ ਲੱਗਾ।
ਡਾਕਟਰਾਂ ਦੇ ਕਹਿਣ ‘ਤੇ ਮਾਮਲਾ ਸ਼ਾਂਤ ਹੋਇਆ।ਦੂਜੇ ਪਾਸੇ ਹਸਪਤਾਲ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਕਿਸੇ ਨੇ ਵੈਕਸੀਨ ਲਗਵਾਉਣੀ ਸੀ।ਜਦੋਂ ਉਹ ਗੇਟ ‘ਤੇ ਪਹੁੰਚਿਆ ਤਾਂ ਪੁਲਸ ਮੁਲਾਜ਼ਮਾਂ ਨੇ ਉਸਦੇ ਨਾਲ ਬਿਨ੍ਹਾਂ ਕਿਸੇ ਗੱਲੋਂ ਬਹਿਸ ਸ਼ੁਰੂ ਕਰ ਦਿੱਤੀ।ਸਿਵਿਲ ਹਸਪਤਾਲ ਦੀ ਐੱਮਐੱਸਓ ਡਾਕਟਰ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਜੇਕਰ ਟੋਕਨ ਸਿਸਟਮ ਨੂੰ ਛੱਡ ਕੇ ਆਪਣੇ ਕਰੀਬੀਆਂ ਨੂੰ ਵੈਕਸੀਨ ਲਗਵਾਉਣ ਲਈ ਭੇਜਿਆ ਜਾ ਰਿਹਾ ਹੈ, ਤਾਂ ਇਹ ਗਲਤ ਹੈ।ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਜ਼ਿਲੇ ‘ਚ ਸੋਮਵਾਰ ਨੂੰ 3012 ਲੋਕਾਂ ਨੇ ਵੈਕਸੀਨ ਲਗਵਾਈ ਹੈ।ਇਸ ‘ਚ 60 ਸਾਲ ਤੋਂ ਵੱਧ ਉਮਰ ਦੇ 1820 ਅਤੇ 45 ਤੋਂ 60 ਸਾਲ ਤੱਕ ਦੀ ਉਮਰ ਦੇ 504 ਲੋਕ ਸ਼ਾਮਲ ਸਨ।ਇਸ ਤੋਂ ਇਲਾਵਾ 218 ਹੈਲਥ ਕੇਅਰ ਵਰਕਰਾਂ ਅਤੇ 90 ਫ੍ਰੰਟਲਾਈਨ ਵਰਕਰਾਂ ਨੇ ਵੀ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ।ਇਸ ਤੋਂ ਇਲਾਵਾ 275 ਹੈਲਥ ਕੇਅਰ ਵਰਕਰਾਂ ਅਤੇ 104 ਫ੍ਰੰਟਲਾਈਨ ਵਰਕਰਾਂ ਨੇ ਵੈਕਸੀਨ ਦੀ ਦੂਜੀ ਡੋਜ਼ ਲਗਵਾਈ।
ਸੁਖਪਾਲ ਖਹਿਰਾ ਦੇ ਘਰੋਂ LIVE ਤਸਵੀਰਾਂ, ਪਈ ED ਦੀ ਰੇਡ ਬਾਰੇ ਸੁਣੋ ਵੱਡੇ ਤੱਥ, ਹਾਈ ਕੋਰਟ ਦੇ ਵਕੀਲ ਵੀ ਪਹੁੰਚੇ !